post

Jasbeer Singh

(Chief Editor)

Latest update

ਸੂਬੇ ’ਚ ਕਣਕ ਦੀ ਬੰਪਰ ਪੈਦਾਵਾਰ, ਪਿਛਲੇ ਸਾਲ ਨਾਲੋਂ 6.35 ਲੱਖ ਮੀਟ੍ਰਿਕ ਟਨ ਵਧੀ ਪੈਦਾਵਾਰ

post-img

ਹਾੜ੍ਹੀ ਦੇ ਖ਼ਤਮ ਹੋਏ ਸੀਜ਼ਨ ਦੌਰਾਨ ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਨੇ ਪਿਛਲੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੂਬੇ ਭਰ ’ਚ ਪਹਿਲੀ ਅਪ੍ਰੈਲ 2024 ਤੋਂ ਸ਼ੁਰੂ ਹੋਈ ਸਰਕਾਰੀ ਖਰੀਦ ਸੀਜ਼ਨ ਦੇ ਅਖੀਰਲੇ ਦਿਨ (31 ਮਈ 2024) ਤੱਕ ਸੂਬੇ ਭਰ ’ਚ ਕਣਕ ਦੀ ਖਰੀਦ 1,321,12,035 ਮੀਟਿ੍ਰਕ ਟਨ ਹੋਈ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਪਗ 6,35,196.28 ਲੱਖ ਮੀਟਿ੍ਰਕ ਟਨ ਵੱਧ ਹੈ। ਪਿਛਲੇ ਸੀਜ਼ਨ ਦੌਰਾਨ 1,25,73,316.53 ਮੀਟਿ੍ਰਕ ਟਨ ਪੈਦਾਵਾਰ ਹੋਈ ਸੀ। ਇਸ ਸਾਲ ਕਣਕ ਹੇਠ ਰਕਬਾ 35.08 ਲੱਖ ਹੈਕਟੇਅਰ ਸੀ ਜਦੋਂ ਕਿ ਪਿਛਲੇ ਸਾਲ ਰਕਬਾ 35.17 ਲੱਖ ਹੈਕਟੇਅਰ ਸੀ ਅਤੇ ਪਿਛਲੇ ਸਾਲ ਨਾਲੋਂ ਰਕਬਾ ਘੱਟ ਹੋਣ ਦੇ ਬਾਵਜੂਦ ਵੀ ਪੈਦਾਵਾਰ ਵੱਧ ਹੋਈ ਹੈ। ਇਸ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵਿਚੋਂ ਪਨਗ੍ਰੇਨ ਨੇ ਸਭ ਤੋਂ ਵੱਧ 39,95,131 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਦੋਂਕਿ ਐੱਫਸੀਆਈ ਨੇ ਸਭ ਤੋਂ ਘੱਟ 3,27,867 ਮੀਟਿ੍ਰਕ ਟਨ ਕਣਕ ਖਰੀਦੀ ਜੋ ਕਿ ਪ੍ਰਾਈਵੇਟ ਖਰੀਦ ਨਾਲੋਂ ਵੀ ਘੱਟ ਹੈ। ਕਣਕ ਦੀ ਪੈਦਾਵਾਰ ’ਚ ਇਸ ਸਾਲ ਵੀ ਸੰਗਰੂਰ ਜ਼ਿਲ੍ਹਾ ਸੂਬੇ ਭਰ ’ਚ ਸਭ ਤੋਂ ਮੋਹਰੀ ਰਿਹਾ, ਜਿੱਥੇ 12,40,685 ਟਨ ਕਣਕ ਦੀ ਪੈਦਾਵਾਰ ਹੋਈ। ਜਾਣਕਾਰੀ ਅਨੁਸਾਰ ਮੌਸਮ ਦੇ ਅਨੁਕੂਲ ਰਹਿਣ ਕਾਰਨ ਕਣਕ ਦਾ ਝਾੜ ਪਿਛਲੇ ਸਾਲ ਨਾਲੋਂ 2 ਤੋਂ 5 ਕਵਿੰਟਲ ਤੱਕ ਪ੍ਰਤੀ ਏਕੜ ਵੱਧ ਨਿਕਲਿਆ ਹੈ ਜਿਸ ਨਾਲ ਕਿਸਾਨ ਵੀ ਬਾਗੋ-ਬਾਗ ਹਨ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਔਸਤ ਝਾੜ 22 ਕਵਿੰਟਲ ਨਿਕਲਿਆ ਹੈ ਜੋ ਕਿ ਪਿਛਲੇ ਸਾਲ 19 ਕਵਿੰਟਲ ਪ੍ਰਤੀ ਏਕੜ ਸੀ, ਨਾਲੋਂ 3 ਕਵਿੰਟਲ ਵੱਧ ਹੈ ਪਰ ਆਮ ਕਿਸਾਨਾਂ ਦਾ ਕਹਿਣਾ ਸੀ ਕਿ ਝਾੜ 3 ਤੋਂ 5 ਕਵਿੰਟਲ ਤੱਕ ਵੱਧ ਨਿਕਲਿਆ ਹੈ। ਜ਼ਿਲ੍ਹਾਵਾਰ ਖਰੀਦ ਲੜੀ ਨੰ. ਜ਼ਿਲ੍ਹਾ ਖਰੀਦ 1 ਪਠਾਨਕੋਟ 62894 2 ਗੁਰਦਾਸਪੁਰ 668516 3 ਅਮ੍ਰਿਤਸਰ 752282 4 ਤਰਨਤਾਰਨ 776230 5 ਹੁਸ਼ਿਆਰਪੁਰ 315176 6 ਕਪੂਰਥਲਾ 361248 7 ਜਲੰਧਰ 526450 8 ਐੱਸਬੀਐੱਸ ਨਗਰ 263960 9 ਫਿਰੋਜ਼ਪੁਰ 876331 10 ਫਾਜ਼ਿਕਲਾ 790446 11 ਮੁਕਤਸਰ 943230 12 ਫਰੀਦਕੋਟ 506135 13 ਮੋਗਾ 719883 14 ਲੁਧਿਆਣਾ 826606 15 ਬਠਿੰਡਾ 883349 16 ਮਾਨਸਾ 678161 17 ਬਰਨਾਲਾ 475064 18 ਸੰਗਰੂਰ 1240685 19 ਪਟਿਆਲਾ 938932 20 ਫਤਹਿਗੜ੍ਹ ਸਾਹਿਬ 286649 21 ਰੂਪਨਗਰ 165114 22 ਐੱਸਏਐੱਸ ਨਗਰ 153893 ਕੁੱਲ ਖਰੀਦ - 13211235 ਏਜੰਸੀਆਂ ਵੱਲੋਂ ਕੀਤੀ ਕਣਕ ਦੀ ਖ਼ਰੀਦ ਦਾ ਵੇਰਵਾ ਪਨਗ੍ਰੇਨ- 3995131 ਮਾਰਕਫੈਡ - 3259329 ਪਨਸਪ- 2980297 ਵੇਅਰਹਾਉਸ- 1893309 ਐੱਫਸੀਆਈ - 327867 ਪ੍ਰਾਈਵੇਟ - 755301

Related Post