post

Jasbeer Singh

(Chief Editor)

Latest update

ਪਿਸਤਾ ਖਾ ਕੇ ਤੁਸੀਂ ਦੇ ਰਹੇ ਹੋ ਇਨ੍ਹਾਂ ਬਿਮਾਰੀਆਂ ਨੂੰ ਸੱਦਾ ! ਨੁਕਸਾਨ ਜਾਣ ਕੇ ਰਹਿ ਜਾਓਗੇ ਹੈਰਾਨ

post-img

ਪਿਸਤਾ 'ਚ ਫਾਈਬਰ ਹੁੰਦਾ ਹੈ ਜੋ ਸਾਡੇ ਪੇਟ ਲਈ ਫਾਇਦੇਮੰਦ ਹੁੰਦਾ ਹੈ ਤੇ ਗੈਸਟਰੋਇੰਟੇਸਟਾਈਨਲ ਹੈਲਥ 'ਚ ਮਦਦ ਕਰਦਾ ਹੈ। ਪਰ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਫਾਈਬਰ ਹੋਣ ਨਾਲ ਦਸਤ, ਪੇਟ ਦਰਦ ਤੇ ਪੇਟ 'ਚ ਕੜਵੱਲ ਹੋ ਸਕਦੇ ਹਨ। ਇਸ ਲਈ ਬਹੁਤ ਜ਼ਿਆਦਾ ਪਿਸਤਾ ਖਾਣਾ ਸਾਡੀ ਸਿਹਤ ਲਈ ਠੀਕ ਨਹੀਂ ਹੈ। Side Effects of Pista : ਪਿਸਤਾ ਸਭ ਤੋਂ ਸੁਆਦੀ ਸੁੱਕੇ ਮੇਵਿਆਂ 'ਚੋਂ ਇਕ ਹੈ ਜੋ ਲਗਪਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਿਸਤਾ ਸਭ ਤੋਂ ਪ੍ਰਸਿੱਧ ਡਰਾਈ ਫਰੂਟਸ 'ਚੋਂ ਇਕ ਹੈ ਤੇ ਇਸਦੀ ਵਰਤੋਂ ਚਾਕਲੇਟ, ਆਈਸਕ੍ਰੀਮ, ਕੈਂਡੀਜ਼, ਮਿਠਾਈਆਂ ਤੇ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ 'ਚ ਕੀਤੀ ਜਾਂਦੀ ਹੈ। ਤੁਸੀਂ ਸਾਰੇ ਪਿਸਤਾ ਦੇ ਸਪੈਸ਼ਲ ਗੁਣਾਂ ਤੋਂ ਵਾਕਫ਼ ਹੋਵੋਗੇ। ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਸੁਆਦੀ ਸੁੱਕਾ ਮੇਵਾ ਕੁਝ ਲੋਕਾਂ ਲਈ ਜ਼ਹਿਰੀਲਾ ਹੋ ਸਕਦਾ ਹੈ ਅਤੇ ਇਸ ਦੇ ਤੁਹਾਡੇ ਸਰੀਰ 'ਤੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ, ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ। ਕਬਜ਼ ਦੀ ਸ਼ਿਕਾਇਤ ਪਿਸਤਾ 'ਚ ਫਾਈਬਰ ਹੁੰਦਾ ਹੈ ਜੋ ਸਾਡੇ ਪੇਟ ਲਈ ਫਾਇਦੇਮੰਦ ਹੁੰਦਾ ਹੈ ਤੇ ਗੈਸਟਰੋਇੰਟੇਸਟਾਈਨਲ ਹੈਲਥ 'ਚ ਮਦਦ ਕਰਦਾ ਹੈ। ਪਰ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਫਾਈਬਰ ਹੋਣ ਨਾਲ ਦਸਤ, ਪੇਟ ਦਰਦ ਤੇ ਪੇਟ 'ਚ ਕੜਵੱਲ ਹੋ ਸਕਦੇ ਹਨ। ਇਸ ਲਈ ਬਹੁਤ ਜ਼ਿਆਦਾ ਪਿਸਤਾ ਖਾਣਾ ਸਾਡੀ ਸਿਹਤ ਲਈ ਠੀਕ ਨਹੀਂ ਹੈ। ਭਾਰ ਵਧਣਾ ਪਿਸਤਾ ਇੰਨੀ ਆਸਾਨੀ ਨਾਲ ਮਿਲਣ ਵਾਲੀ ਚੀਜ਼ ਹੈ ਕਿ ਤੁਹਾਨੂੰ ਇਸ ਨੂੰ ਜ਼ਿਆਦਾ ਖਾਣ ਦੀ ਇੱਛਾ ਹੋ ਸਕਦੀ ਹੈ। ਹਾਲਾਂਕਿ, ਇਹ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਰੋਜ਼ਾਨਾ ਪਿਸਤਾ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਗੱਲ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਤੁਸੀਂ ਇੱਕ ਦਿਨ ਵਿੱਚ ਕਿੰਨਾ ਪਿਸਤਾ ਖਾਂਦੇ ਹੋ। ਕਿਡਨੀ ਲਈ ਹਾਨੀਕਾਰਕ ਪਿਸਤਾ 'ਚ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਬਹੁਤ ਜ਼ਿਆਦਾ ਪੋਟਾਸ਼ੀਅਮ ਸਾਡੀ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ਨੂੰ ਡਾਈਟ 'ਚ ਜ਼ਿਆਦਾ ਪੋਟਾਸ਼ੀਅਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ 'ਚ ਪਿਸਤਾ ਖਾਣ ਨਾਲ ਵੀ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਹਾਈ ਬਲੱਡ ਪ੍ਰੈਸ਼ਰ ਜ਼ਿਆਦਾਤਰ ਪਿਸਤਾ ਜੋ ਅਸੀਂ ਖਾਂਦੇ ਹਾਂ, ਭੁੰਨਿਆ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਉਸ ਵਿਚ ਲੂਣ ਦਾ ਪੱਧਰ ਉੱਚ ਹੁੰਦਾ ਹੈ। ਜ਼ਿਆਦਾ ਸੋਡੀਅਮ ਦਾ ਸੇਵਨ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਵੀ ਬਣਦਾ ਹੈ, ਜੋ ਲੰਬੇ ਸਮੇਂ ਵਿੱਚ ਖ਼ਤਰਨਾਕ ਹੋ ਸਕਦਾ ਹੈ। ਹਾਈ ਟੈਂਪਰ ਵਾਲੇ ਲੋਕਾਂ ਲਈ ਨਹੀਂ ਹੈ ਠੀਕ ਪਿਸਤਾ ਦੇ ਬੀਜ ਗਰਮ ਤੇ ਡਰਾਈ ਹੁੰਦੇ ਹਨ। ਇਸੇ ਕਰਕੇ ਉਹ ਹਾਈ ਟੈਂਪਰ ਵਾਲੇ ਲੋਕਾਂ ਲਈ ਚੰਗੇ ਨਹੀਂ ਹੁੰਦੇ ਪਰ ਫਿਰ ਵੀ ਜੇਕਰ ਤੁਸੀਂ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਅਜਿਹੇ ਲੋਕ ਆਪਣੇ ਸਰੀਰ ਦੀ ਗਰਮੀ ਨੂੰ ਘਟਾਉਣ ਲਈ ਪਿਸਤਾ ਨੂੰ ਸਿਰਕੇ ਜਾਂ ਖੱਟੇ ਖੁਰਮਾਨੀ ਦੀਆਂ ਪੱਤੀਆਂ ਦੇ ਨਾਲ ਖਾ ਸਕਦੇ ਹਨ।

Related Post