
ਸੀ. ਐਚ. ਬੀ. ਨੇ ਕੀਤੀ ਕਿਫ਼ਾਇਤੀ ਕਿਰਾਇਆ ਆਵਾਸ ਯੋਜਨਾ ਤਹਿਤ ਅਲਾਟ ਕੀਤੇ ਫਲੈਟਾਂ ਦੇ ਦੇਣਦਾਰਾਂ ਅਤੇ ਅਲਾਟ ਦੇ ਨਿਯਮਾਂ
- by Jasbeer Singh
- July 23, 2024

ਸੀ. ਐਚ. ਬੀ. ਨੇ ਕੀਤੀ ਕਿਫ਼ਾਇਤੀ ਕਿਰਾਇਆ ਆਵਾਸ ਯੋਜਨਾ ਤਹਿਤ ਅਲਾਟ ਕੀਤੇ ਫਲੈਟਾਂ ਦੇ ਦੇਣਦਾਰਾਂ ਅਤੇ ਅਲਾਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇਣਦਾਰ ਅਲਾਟੀਆਂ ’ਤੇ ਸਖ਼ਤੀ ਸ਼ੁਰੂ ਚੰਡੀਗੜ੍ਹ, 21 ਜੁਲਾਈ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਸ਼ਹਿਰ ਦੀ ਬੇਸ਼ਕੀਮਤੀ ਜ਼ਮੀਨ ’ਤੇ ਮੁੜ ਵਸੇਬੇ ਅਧੀਨ ਅਲਾਟ ਕੀਤੇ ਫਲੈਟਾਂ ਦੀ ਮਹੀਨਾਵਾਰ ਲਾਈਸੈਂਸ ਫੀਸ (ਕਿਰਾਇਆ) ਵਸੂਲਣ ਲਈ ਅਲਾਟ ਕੀਤੇ ਫਲੈਟਾਂ ਦੇ ਅਲਾਟੀਆਂ ਦੇ ਸਿਰ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਦੇ ਚਲਦਿਆਂ ਕਿਫ਼ਾਇਤੀ ਕਿਰਾਇਆ ਆਵਾਸ ਯੋਜਨਾ ਤਹਿਤ ਅਲਾਟ ਕੀਤੇ ਫਲੈਟਾਂ ਦੇ ਦੇਣਦਾਰਾਂ ਅਤੇ ਅਲਾਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇਣਦਾਰ ਅਲਾਟੀਆਂ ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਅਜਿਹੇ ਦੇਣਦਾਰਾਂ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੋਰਡ ਨੇ ਇਸ ਪ੍ਰਕਿਰਿਆ ਨੂੰ ਅੱਗੇ ਤੋਰਦੇ ਹੋਏ ਇਸ ਮਹੀਨੇ 16 ਛੋਟੇ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ।