post

Jasbeer Singh

(Chief Editor)

Latest update

ਕੇਸਰੀ ਰੰਗ ’ਚ ਰੰਗਿਆ ਗਿਆ ਕੈਲਗਰੀ, ਨਗਰ ਕੀਰਤਨ ’ਚ ਗੂੰਜੇ ਖ਼ਾਲਿਸਤਾਨੀ ਨਾਅਰੇ, ਵੱਡੀ ਗਿਣਤੀ ਲੋਕ ਹੋਏ ਸ਼ਾਮਲ

post-img

ਨਗਰ ਕੀਰਤਨ ’ਚ ਖ਼ਾਲਿਸਤਾਨ ਨਾਅਰੇ ਵੀ ਗੂੰਜੇ। ਖ਼ਾਲਿਸਤਾਨੀਆਂ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ’ਚ ਇਕ ਵਿਸ਼ੇਸ਼ ਝਾਕੀ ਤਿਆਰ ਕੀਤੀ ਗਈ ਸੀ ਜਿਸ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਉਨ੍ਹਾਂ ਦਾ ਸਾਰਾ ਦੋਸ਼ ਭਾਰਤ ਸਰਕਾਰ ਸਿਰ ਮੜ੍ਹਿਆ ਗਿਆ। ਇਸ ਦੌਰਾਨ ਨਗਰ ਕੀਰਤਨ ’ਚ ਖ਼ਾਲਿਸਤਾਨ ਨਾਅਰੇ ਵੀ ਗੂੰਜੇ। ਖ਼ਾਲਿਸਤਾਨੀਆਂ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ’ਚ ਇਕ ਵਿਸ਼ੇਸ਼ ਝਾਕੀ ਤਿਆਰ ਕੀਤੀ ਗਈ ਸੀ ਜਿਸ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਉਨ੍ਹਾਂ ਦਾ ਸਾਰਾ ਦੋਸ਼ ਭਾਰਤ ਸਰਕਾਰ ਸਿਰ ਮੜ੍ਹਿਆ ਗਿਆ। ਇਹ ਨਗਰ ਕੀਰਤਨ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਨਿਰਧਾਰਤ ਸਮੇਂ ਅਨੁਸਾਰ ਸ਼ੁਰੂ ਹੋ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਜਿਨ੍ਹਾਂ ਦੇ ਹੱਥਾਂ ’ਚ ਨਿਸ਼ਾਨ ਸਾਹਿਬ ਸਨ ਜਿਸ ਨੂੰ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕ ਰਹੇ ਸਨ। ਕੇਸਰੀ ਰੰਗ ਦੀਆਂ ਦਸਤਾਰਾਂ ’ਚ ਸਜੇ ਆਦਮੀ ਤੇ ਕੇਸਰੀ ਰੰਗ ਦੀਆਂ ਚੁੰਨੀਆਂ ’ਚ ਸਜੀਆਂ ਔਰਤਾਂ ਨੂੰ ਵੇਖ ਇੰਝ ਲੱਗ ਰਿਹਾ ਸੀ ਜਿਵੇਂ ਸਮੁੱਚਾ ਐਡਮਿੰਟਨ ਹੀ ਕੇਸਰੀ ਰੰਗ ’ਚ ਰੰਗਿਆ ਗਿਆ ਹੋਵੇ। ਇਸ ਦੌਰਾਨ ਗੱਤਕੇ ਵਾਲਿਆਂ ਨੇ ਗੱਤਕੇ ਦੇ ਜੌਹਰ ਵਿਖਾਏ। ਅਨੁਸ਼ਾਸਨ ਬਰਕਰਾਰ ਰੱਖਣ ਲਈ ਵੱਡੀ ਗਿਣਤੀ ’ਚ ਪੁਲਿਸ ਬਲ ਤੇ ਵਲੰਟੀਅਰ ਮੌਜੂਦ ਸਨ। ਜਿਵੇਂ-ਜਿਵੇਂ ਨਗਰ ਕੀਰਤਨ ਅੱਗੇ ਵਧਦਾ ਗਿਆ, ਤਿਵੇਂ-ਤਿਵੇਂ ਦਰਸ਼ਕਾਂ ਦੀ ਭੀੜ ਜੁੁੜਦੀ ਗਈ। ਵੱਖੋ-ਵੱਖ ਪੜਾਵਾਂ ਤੇ ਰਸਤਿਆਂ ’ਚੋਂ ਹੁੰਦਾ ਹੋਇਆ ਨਗਰ ਕੀਰਤਨ ਪਹੇਰੀ ਵਿੰਡ ਪਾਰਕ ਪਹੁੰਚਿਆ। ਜਿੱਥੇ ਵੱਡੀ ਸਟੇਜ ਸਜਾਈ ਹੋਈ ਸੀ। ਖਾਸ ਗੱਲ ਇਹ ਸੀ ਕਿ ਇਸ ਵਾਰ ਵੱਡੀ ਸਟੇਜ ਤੋਂ ਕਿਸੇ ਨੂੰ ਵੀ ਸਿਆਸੀ ਤਕਰੀਰਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵੱਡੀ ਸਟੇਜ ਤੋਂ ਕੇਵਲ ਧਾਰਮਿਕ ਪ੍ਰੋਗਰਾਮ ਹੀ ਪੇਸ਼ ਕੀਤਾ ਗਿਆ। ਦੁਪਹਿਰ ਵੇਲੇ ਨਗਰ ਕੀਰਤਨ ਪੂਰੇ ਜਲੌਅ ’ਚ ਸੀ। ਟਰਾਂਸਪੋਰਟ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

Related Post