
8 ਵਿਅਕਤੀਆਂ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- July 19, 2025

8 ਵਿਅਕਤੀਆਂ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 19 ਜੁਲਾਈ 2025 : ਥਾਣਾ ਸਦਰ ਪਟਿਆਲਾ ਪੁਲਸ ਨੇ 8 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 79, 126 (2), 115 (2), 191 (3), 190, 351 (2,3) ਬੀ. ਐਨ. ਐਸ. ਤਹਿਤ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਹੋਇਆ ਹੈ ਕੇਸ ਦਰਜ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਗਤਾਰ ਸਿੰਘ ਪੁੱਤਰ ਹਜੂਰਾ ਸਿੰਘ, ਹਜੂਰਾ ਸਿੰਘ ਦਾ ਭਾਣਜਾ ਬਿੰਦਰ, ਹਜੂਰਾ ਸਿੰਘ, ਗੁਲਜਾਰ ਸਿੰਘ, ਬੇਬੀ ਪਤਨੀ ਹਜੂਰਾ ਸਿੰਘ, ਸ਼ਰਨ ਪੁੱਤਰ ਹਜੂਰਾ ਸਿੰਘ, ਗੁਰਪ੍ਰੀਤ ਕੋਰ ਪੁੱਤਰੀ ਹਜੂਰਾ ਸਿੰਘ, ਨਿੰਦਰ ਪਤਨੀ ਜਗਤਾਰ ਸਿੰਘ ਵਾਸੀਆਨ ਪੀਰ ਕਲੋਨੀ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਮਰਜੀਤ ਕੋਰ ਪਤਨੀ ਕ੍ਰਿਸ਼ਨ ਕੁਮਾਰ ਵਾਸੀ ਮਕਾਨ ਨੰ. 126 ਗਲੀ ਨੰ. 03 ਪੀਰ ਕਲੋਨੀ ਬਹਾਦਰਗੜ੍ਹਨੇ ਦੱਸਿਆ ਕਿ ਜਗਤਾਰ ਸਿੰਘ ਕਿ ਉਨ੍ਹਾਂ ਦਾ ਗੁਆਂਢੀ ਹੈ ਦਾ ਭਾਣਜਾ ਬਿੰਦਰ ਸਿੰਘ ਉਸਦੀਆ (ਸਿ਼ਕਾਇਤਕਰਤਾਵਾਂ) ਨੂੰਹਾਂ ਨੂੰ ਕਾਫੀ ਸਮੇਂ ਤੋ ਤੰਗ ਪੇ੍ਰਸ਼ਾਨ ਕਰਦਾ ਆ ਰਿਹਾ ਹੈ ਤੇ ਗਲਤ ਇਸ਼ਾਰੇ ਵੀ ਕਰਦਾ ਹੈ, ਜਿਸ ਤੇ 13 ਜੁਲਾਈ 2025 ਨੂੰ ਉਪਰੋਕਤ ਨੇ ਉਸਦੀ ਅਤੇ ਉਸਦੇ ਪਤੀ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।