ਐਸ. ਡੀ. ਐਮ. ਦੀ ਕਾਰ ਨੂੰ ਟੱਕਰ ਮਾਰਨ ਤੇੇ ਕਾਰ ਚਾਲਕ ਵਿਰੁੱਧ ਕੇਸ ਦਰਜ
- by Jasbeer Singh
- November 8, 2025
ਐਸ. ਡੀ. ਐਮ. ਦੀ ਕਾਰ ਨੂੰ ਟੱਕਰ ਮਾਰਨ ਤੇੇ ਕਾਰ ਚਾਲਕ ਵਿਰੁੱਧ ਕੇਸ ਦਰਜ ਪਟਿਆਲਾ, 8 ਨਵੰਬਰ 2025 : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਕਾਰ ਚਾਲਕ ਵਿਰੁੱਧ ਤੇਜ ਰਫ਼ਤਾਰ ਤੇੇ ਲਾਪ੍ਰਵਾਹੀ ਨਾਲ ਕਾਰ ਲਿਆ ਕੇ ਕਾਰ ਵਿਚ ਮਾਰਨ ਤੇ ਵੱਖ-ਵੱਖ ਧਾਰਾਵਾਂ 281, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਕਾਰ ਦੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਕਸਿਆਣਾ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜੋਤ ਕੋਰ ਪਤਨੀ ਕਰਨਲ ਸਤਪ੍ਰੀਤ ਸਿੰਘ ਵਾਸੀ ਮਕਾਨ ਨੰ. 56 ਸਲਾਰੀਆ ਬਿਹਾਰ ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ ਉਹ ਐਸ. ਡੀ. ਐਮ. ਪਟਿਆਲਾ ਹਨ ਤੇ 7 ਨਵੰਬਰ 2025 ਨੂੰ ਉਪਰੋਕਤ ਕਾਰ ਦੇ ਚਾਲਕ ਨੇ ਮੋਦੀ ਕਾਲਜ ਪਟਿਆਲਾ ਕੋਲ ਜਾਂਦੇ ਸਮੇਂ ਆਪਣੀ ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਦੀ ਕਾਰ ਵਿਚ ਮਾਰੀ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
