
ਢਿਲੋ ਫਨ ਵਰਲਡ ਛੁੱਟਿਆਂ ਮਨਾਉਣ ਦੇ ਲਈ ਬਣਿਆ ਲੋਕਾਂ ਦੀ ਪਹਿਲੀ ਪਸੰਦ
- by Jasbeer Singh
- June 19, 2025

ਢਿਲੋ ਫਨ ਵਰਲਡ ਛੁੱਟਿਆਂ ਮਨਾਉਣ ਦੇ ਲਈ ਬਣਿਆ ਲੋਕਾਂ ਦੀ ਪਹਿਲੀ ਪਸੰਦ - ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਇੰਜੁਆਏ ਹੋ ਸਕਦਾ ਹੈ ਫਨ ਵਰਲਡ ਪਟਿਆਲਾ, 19 ਜੂਨ : ਪਟਿਆਲਾ ਤੋ ਦੇਵੀਗੜ ਰੋਡ 'ਤੇ ਜੋੜੀਆਂ ਸੜਕਾਂ ਵਿਖੇ ਸਥਿਤ ਪੰਜਾਬ ਦਾ ਸਭ ਤੋਂ ਸ਼ਾਨਦਾਰ ਬਣਿਆ ਢਿਲੋ ਫਨ ਵਰਲਡ ਆਪਣੀ ਮਹਿਕ ਪੂਰੀ ਤਰ੍ਹਾਂ ਇਸ ਸਮੇ ਬਿਖੇਰ ਰਿਹਾ ਹੈ ਅਤੇ ਲੋਕਾਂ ਦੀ ਪਹਿਲੀ ਪਸੰਦ ਬਣ ਚੁਕਿਆ ਹੈ। ਪੂਰੇ ਪੰਜਾਬ ਵਿਚੋ ਇਥੇ ਆਕੇ ਲੋਕ ਪਰਿਵਾਰਾਂ ਸਮੇਤ ਛੁਟੀਆਂ ਦਾ ਆਨੰਦ ਲੈ ਰਹੇ ਹਨ। ਢਿਲੋ ਫਨ ਵਰਲਡ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਢਿਲੋ ਨੇ ਦਸਿਆ ਕਿ ਢਿਲੋ ਫਨ ਵਰਲਡ ਨੂੰ ਪੂਰੀ ਤਰ੍ਹਾਂ ਆਧੁਨਿਕ ਮਨੋਰੰਜਨ ਦੇ ਸਾਧਨਾਂ ਦੇ ਨਾਲ ਲੈਸ ਕੀਤਾ ਹੈ । ਉਨਾ ਕਿਹਾ ਕਿ ਜਿਥੇ ਪੂਰੇ ਢਿਲੋ ਫਨ ਵਰਲਡ ਵਿਚ ਪੂਰਾ ਦਿਨ ਪਾਣੀ ਦੇ ਨਾਲ ਫਨ ਕੀਤਾ ਜਾਂਦਾ ਹੈ, ਉਥੇ ਫਾਈਵ ਡੀ ਸਿਨੇਮਾ ਦੇ ਨਾਲ ਵੀ ਢਿਲੋ ਫਨ ਵਰਲਡ ਨੂੰ ਲੈਸ ਕੀਤਾ ਹੋਇਆ ਹੈ, ਜਿਥੇ ਬਚਿਆਂ ਅਤੇ ਹੋਰ ਪਰਿਵਾਰਾਂ ਨੂੰ ਗਿਆਨ ਵਿਚ ਵਾਧਾ ਕਰਨ ਵਾਲੀ ਫਿਲਮਾਂ ਦਿਖਾਈ ਜਾਂਣੀ ਹਨ । ਉਨਾ ਕਿਹਾ ਕਿ ਢਿਲੋ ਫਨ ਵਰਲਡ ਦੀ ਮੈਨੇਜਮੈਂਟ ਨੇ ਬਹੁਤ ਹੀ ਘਟ ਰੇਟ ਰਖੇ ਹੋਏ ਹਨ, ਜਿਸਦੇ ਨਾਲ ਪੂਰਾ ਪਰਿਵਾਰ ਪੂਰਾ ਦਿਨ ਆਨੰਦ ਲੈ ਸਕਦਾ ਹੈ । ਉਨਾ ਕਿਹਾ ਕਿ ਸਿਕਉਰਿਟੀ ਪੱਖ ਤੋਂ ਫਨ ਵਰਲਡ ਨੂੰ ਪੂਰੀ ਤਰ੍ਹਾਂ ਲੈਸ ਕੀਤਾ ਹੋਇਆ ਹੈ ਅਤੇ ਉਹ ਖੁਦ ਸਾਰਾ ਦਿਨ ਨਿਗਰਾਨੀ ਰਖਦੇ ਹਨ। ਬਲਜਿੰਦਰ ਸਿੰਘ ਢਿਲੋ ਨੇ ਦਸਿਆ ਕਿ ਇਸ ਵਾਰ ਵਿਸ਼ੇਸ਼ ਤੌਰ 'ਤੇ ਬਚਿਆਂ ਅਤੇ ਹੋਰ ਲੋਕਾਂ ਦੇ ਲਈ ਕਈ ਮਨੋਰੰਜਨ ਦੇ ਸਾਧਨ ਲੈ ਕੇ ਆਂਏ ਹਨ । ਉਨਾ ਕਿਹਾ ਕਿ ਕਈ ਏਕੜ ਵਿਚ ਫੈਲੇ ਢਿਲੋ ਫਨ ਵਰਲਡ ਵਰਗਾ ਪੰਜਾਬ ਵਿਚ ਕੋਈ ਵੀ ਫਨ ਵਰਲਡ ਮੌਜੂਦ ਨਹੀਂ ਹੈ । ਉਨਾ ਕਿਹਾ ਕਿ ਪੂਰੀ ਤਰ੍ਹਾਂ ਨਵੀ ਰੂਪਰੇਖਾ ਫਨ ਵਰਲਡ ਨੂੰ ਦਿੱਤੀ ਜਾ ਚੁਕੀ ਹੈ ਅਤੇ ਲੋਕਾਂ ਨੂੰ ਇਸਦਾ ਫਾਇਦਾ ਚੁਕਣਾ ਚਾਹੀਦਾ ਹੈ ।