
Crime
0
ਅਣਪਛਾਤੇ ਵਿਅਕਤੀਆਂ ਤੇ ਕਬਜਾ ਕਰਨ ਅਤੇੇ ਦਰੱਖਤ ਵੱਢ ਚੋਰੀ ਕਰਨ ਤੇ ਕੇਸ ਦਰਜ
- by Jasbeer Singh
- September 21, 2025

ਅਣਪਛਾਤੇ ਵਿਅਕਤੀਆਂ ਤੇ ਕਬਜਾ ਕਰਨ ਅਤੇੇ ਦਰੱਖਤ ਵੱਢ ਚੋਰੀ ਕਰਨ ਤੇ ਕੇਸ ਦਰਜ ਪਟਿਆਲਾ, 21 ਸਤੰਬਰ 2025 : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਦਸੁਈ ਜਿਲਾ ਕੈਂਥਲ ਹਰਿਆਣਾ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਸਦੇ ਪਾਸੀ ਰੋਡ ਪਟਿਆਲਾ ਸਥਿਤ ਪਏ ਪਲਾਟ ਤੇ ਕਬਜਾ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ਅਤੇ ਪਲਾਟ ਵਿਚੋਂ ਦਰੱਖਤ ਵੱਢ ਕੇ ਚੋਰੀ ਕਰ ਲਏ ਗਏ ਹਨ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜੋ ਪਲਾਟ ਉਸਦਾ ਪਾਸੀ ਰੋਡ ਪਟਿਆਲਾ ਵਿਖੇ ਪਿਆ ਹੈ ਸਬੰਧ ਉੁਸਦਾ ਕੋਰਟ ਕੇਸ ਵੀ ਚੱਲ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।