
ਅੰਮ੍ਰਿਤਸਰ `ਚ ਗੋਲਾ ਬਾਰੂਦ ਦੀ ਫੈਕਟਰੀ ਲਈ ਮਿਲੀ ਕੇਂਦਰ ਸਰਕਾਰ ਦੀ ਮਨਜ਼ੂਰੀ
- by Jasbeer Singh
- October 21, 2024

ਅੰਮ੍ਰਿਤਸਰ `ਚ ਗੋਲਾ ਬਾਰੂਦ ਦੀ ਫੈਕਟਰੀ ਲਈ ਮਿਲੀ ਕੇਂਦਰ ਸਰਕਾਰ ਦੀ ਮਨਜ਼ੂਰੀ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਝਾਂਸੀ ਤੋਂ ਬਾਅਦ ਅੰਮ੍ਰਿਤਸਰ `ਚ ਅਸਲਾ ਫੈਕਟਰੀ ਲਗਾਉਣ ਦੀ ਕੇਂਦਰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈਕਿ ਅੰਮ੍ਰਿਤਸਰ ਫੈਕਟਰੀ ਤੋਂ ਬਣੇ ਹਥਿਆਰਾਂ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਣਗੇ। ਇਸ ਨਾਲ ਅੰਮ੍ਰਿਤਸਰ `ਚ ਕਰੀਬ ਇਕ ਹਜ਼ਾਰ ਲੋਕਾਂ ਨੂੰ ਸਿੱਧੇ ਤੌਰ `ਤੇ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਇਹ ਪ੍ਰਗਟਾਵਾ ਰੱਖਿਆ ਖੇਤਰ `ਚ ਗੋਲਾ ਬਾਰੂਦ ਸਪਲਾਈ ਕਰਨ ਵਾਲੇ ਨੌਜਵਾਨ ਉਦਮੀ ਤੇ ਵਿਜਯਨ ਤ੍ਰਿਸ਼ੂਲ ਡਿਫੈਂਸ ਸਲਿਊਸ਼ਨਜ਼ ਪ੍ਰਾਈਵੇਟ ਲਿਮ: ਦੇ ਸੰਸਥਾਪਕ ਸਾਹਿਲ ਲੂਥਰਾ ਨੇ ਕੀਤਾ।ਉਨ੍ਹਾਂ ਕਿਹਾ ਕਿ ਇਸ ਕਦਮ `ਚ ਯੂ.ਪੀ. ਦੇ ਡਿਫੈਂਸ ਕੋਰੀਡੋਰ ਝਾਂਸੀ `ਚ ਨਿਰਮਾਣ ਯੂਨਿਟ ਸਥਾਪਿਤ ਕੀਤਾ ਅਤੇ ਅਗਲੀ ਕੜੀ ਵਜੋਂ ਅੰਮ੍ਰਿਤਸਰ ਨੂੰ ਚੁਣਿਆ ਹੈ ਜਿਸ ਲਈ ਸੂਬਾ ਸਰਕਾਰ ਦੇ ਮੁਖ ਮੰਤਰੀ ਤੇ ਹੋਰਾਂ ਨਾਲ ਜਲਦ ਹੀ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ। ਇਸ ਮੌਕੇ ਡਾਇਰੈਕਟਰ ਦਿਨੇਸ਼ ਪਾਰਿਖ, ਸਚਿਨ ਤੇ ਸੂਬਾ ਇੰਚਾਰਜ਼ ਜਸਵੰਤ ਸਿੰਘ ਨੇ ਦੱਸਿਆ ਕਿ ਫੈਕਟਰੀ ਲੱਗਣ ਨਾਲ ਕੇਂਦਰ ਦਾ ਇਕ ਡਰੀਮ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਅਤੇ ਨਿੱਜੀ ਖੇਤਰ ਦੀਆਂ ਹੋਰ ਫੈਕਟਰੀ ਵੀ ਜਲਦ ਹੀ ਇਥੇ ਲੱਗ ਰਹੀਆਂ ਹਨ ਅਤੇ ਅਸਲਾ ਫੈਕਟਰੀ ਇਕ ਸ਼ੁਰੂਆਤ ਹੈ ਜਿਸ ਲਈ ਕੇਂਦਰ ਵਲੋਂ ਮਨਜ਼ੂਰੀ ਮਿਲਣਾ ਇਕ ਸ਼ੁਭ ਮਹੂਰਤ ਹੈ। ਇਸ ਨਾਲ ਆਸ-ਪਾਸ ਦੇ ਲੋਕਾਂ `ਚ ਰੋਜ਼ਗਾਰ ਦੇ ਵਸੀਲੈ ਪੈਦਾ ਹੋਣਗੇ।