
ਚੇਅਰਮੇਨ ਬਲਜਿੰਦਰ ਢਿੱਲੋ ਦਾ ਅਮਰੀਕ ਸਿੰਘ ਬੰਗੜ ਵੱਲੋ ਕੀਤਾ ਸਨਮਾਨ
- by Jasbeer Singh
- August 15, 2025

ਚੇਅਰਮੇਨ ਬਲਜਿੰਦਰ ਢਿੱਲੋ ਦਾ ਅਮਰੀਕ ਸਿੰਘ ਬੰਗੜ ਵੱਲੋ ਕੀਤਾ ਸਨਮਾਨ ਪਟਿਆਲਾ, 15 ਅਗਸਤ 2025 : ਲੋਕ ਸਭਾ ਦਫਤਰ ਵਿਖੇ ਸ੍ਰ ਬਲਜਿੰਦਰ ਸਿੰਘ ਢਿੱਲੋ ਨੁੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਟਿਡ ਚੇਅਰਮੇਨ ਨਿਯੁਕਤ ਕਰਨ ਤੇ ਐਸ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਸੂਬਾ ਸੰਯੁਕਤ ਸਕੱਤਰ ਅਮਰੀਕ ਸਿੰਘ ਬੰਗੜ ਅਤੇ ਜਿਲਾ ਐਸ. ਸੀ. ਵਿੰਗ ਟੀਮ ਵੱਲੋ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਜਿੰਦਰ ਢਿੱਲੋ ਨੇ ਅਮਰੀਕ ਸਿੰਘ ਬੰਗੜ ਅਤੇ ਉਹਨਾ ਨਾਲ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਉਹਨਾ ਕਿਹਾ ਕਿ ਪਾਰਟੀ ਨੇ ਮੇਨੂੰ ਜੋ ਅਹਿਮ ਜਿੰਮੇਵਾਰੀ ਦਿੱਤੀ ਹੈ, ਉਸ ਨੁੰ ਮੈ ਹੋਰ ਦਿਨ ਰਾਤ ਮਹਿਨਤ ਕਰਕੇ ਲੋਕਾਂ ਦੀ ਸੇਵਾ ਕਰਾਂਗਾ,ਅਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿਹਤ, ਸਿਖਿਆ, ਫ੍ਰੀ, ਬਿਜਲੀ,ਅਤੇ ਹੋਰ ਵਿਕਾਸ ਦੇ ਕੰਮਾ ਵਿੱਚ ਲੋਕਾਂ ਦੀ ਸੇਵਾ ਕਰਕੇ ਵਧੇਰੇ ਮੱਲਾ ਮਾਰੀਆ ਹਾਂ, ਜਿਸ ਨਾਲ ਆਉਣ ਵਾਲਿਆਂ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਮੋਕੇ ਆਪਣੇ ਵਿਚਾਰ ਰਖਦਿਆਂ ਅਮਰੀਕ ਸਿੰਘ ਬੰਗੜ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਪਹਿਲੀ ਸਰਕਾਰ ਹੈ, ਜਿਸ ਨੇ ਐਸ. ਸੀ. ਵਰਗ ਦੇ ਲੋਕਾਂ ਦੇ 2020 ਤੱਕ ਦਿੱਤੇ ਕਰਜਿਆਂ ਨੂੰ ਮੁਆਫ ਕਰਕੇ ਇਕ ਮਿਸ਼ਾਲ ਕਾਇਮ ਕੀਤੀ ਹੈ। ਜਸਵੰਤ ਰਾਏ ਐਸ. ਸੀ. ਵਿੰਗ ਸੂਬਾ ਜੋਆਇੰਟ ਸਕੱਤਰ ,ਰਾਜ ਕੁਮਾਰ ਮਿਠਾਰੀਆ ਆਫਿਸ ਇੰਚਾਰਜ ਪਟਿਆਲਾ, ਗ਼ਜਨ ਸਿੰਘ ਜਿਲਾ ਮੀਡੀਆ ਸੈਕਟਰੀ, ਤੁਰਪ ਚੰਦ, ਚਰਨਜੀਤ, ਕੁਲਦੀਪ ਸਿੰਘ, ਅਵਤਾਰ ਸਿੰਘ ਸੁਰਜੀਤ ਸਿੰਘ ਦਹੀਆ, ਸੁਰਜਨ ਸਿੰਘ ਸੁਕਰੋਦੀ,ਮਨਦੀਪ ਜੋਲਾ ਲਖਵਿੰਦਰ ਤੋਂ ਇਲਾਵਾ ਹੋਰ ਸਾਥੀ ਮੋਜੂਦ ਸਨ।