
ਮੁੱਖ ਮੰਤਰੀ ਅੱਜ ਪੁੱਜਣਗੇ ਪੰਜਾਬੀ ਯੂਨੀਵਰਸਿਟੀ : ਵੀ. ਸੀ. ਲਈ ਸਸਪੈਂਸ ਬਰਕਰਾਰ
- by Jasbeer Singh
- April 14, 2025

ਮੁੱਖ ਮੰਤਰੀ ਅੱਜ ਪੁੱਜਣਗੇ ਪੰਜਾਬੀ ਯੂਨੀਵਰਸਿਟੀ : ਵੀ. ਸੀ. ਲਈ ਸਸਪੈਂਸ ਬਰਕਰਾਰ ਪਟਿਆਲਾ, 14 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ ਸਸਪੈਂਸ ਬਰਕਾਰ ਹੈ ਅੱਜ 14 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚ ਕੇ ਡਾ. ਬੀ. ਆਰ. ਅੰਬੇਦਕਰ ਦੇ 134ਵੇਂ ਜਨਮ ਦਿਨ 'ਤੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਨਗੇ, ਜਿਸ ਕਾਰਨ ਅੱਜ ਸਾਰਾ ਦਿਨ ਚਰਚਾਵਵਾਂ ਰਹੀਆਂ ਕਿ ਸ਼ਾਇਦ ਮੁੱਖ ਮੰਤਰੀ ਨੇ ਵੀਸੀ ਸਬੰਧੀ ਕੋਈ ਇਸਾਰਾ ਦੇ ਕੇ ਜਾਣ । ਅਧਿਆਕਾਂ ਤੇ ਮੁਲਾਜਮ ਜਥੇਬੰਦੀਆਂ ਨੇ ਬਣਾਈ ਹੈ ਇਕ ਰਾਏ ਦੂਸਰੇ ਪਾਸੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਅਧਿਆਕਾਂ ਤੇ ਮੁਲਾਜਮ ਜਥੇਬੰਦੀਆਂ ਨੇ ਇਕ ਰਾਏ ਬਣਾਈ ਹੈ ਕਿ ਕਲ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਕ ਮੈਮੋਰੰਡਮ ਦੇ ਕੇ ਮੰਗ ਕੀਤੀ ਜਾਵੇਗੀ ਕਿ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੁਰੰਤ ਲਗਾਇਆ ਜਾਵੇ ਤਾਂ ਜੋ ਯੂਨੀਵਰਸਿਟੀ ਵਿਖੇ ਕੰਮਾਂ ਵਿਚ ਆ ਰਹੀ ਖੜੋਤ ਨੂੰ ਖਤਮ ਕੀਤਾ ਜਾ ਸਕੇ । ਪਰਮਾਨੈਟ ਵਾਈਸ ਚਾਂਸਲਰ ਨਾ ਹੋਣ ਕਾਰਨ ਯੂਨੀਵਰਸਿਟੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ । ਲਗਭਗ ਇਕ ਸਾਲ ਤੋਂ ਵਧ ਸਮੇ ਤੋਂ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਦੀ ਸੀਟ ਖਾਲੀ ਪਈ ਹੈ । ਹਾਲਾਂਕਿ ਪਿਛਲੇ ਸਮੇਂ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦਾ ਚਾਰਜ ਦਿਤਾ ਹੈ । ਡਾ. ਕਰਮਜੀਤ ਸਿੰਘ ਨੇ ਯੂਨੀਵਰਸਿਟੀ ਨੂੰ ਤੋਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ, ਇਸਦੇ ਨਾਲ ਨਾਲ ਉਨਾ ਕੋਲ ਇਕ ਹੋਰ ਯੂਨੀਵਰਸਿਟੀ ਦਾ ਵੀ ਚਾਰਜ ਹੈ, ਜਿਸ ਕਾਰਨ ਪੰਜਾਬੀ ਯੂਨੀਵਰਸਿਟੀ ਨੂੰ ਬਹੁਤਾ ਸਮਾਂ ਦੇਣਾ ਸੰਭਵ ਨਹੀ ਹੈ । ਜਾਣਕਾਰੀ ਅਨੁਸਾਰ ਫਾਈਲ ਸਰਕਾਰ ਨਵੇ ਪੈਨਲ ਨਾਲ ਭੇਜ ਰਹੀ ਹੈ ਰਾਜਪਾਲ ਕੋਲ ਉਧਰੋ ਇਸ ਸਮੇ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦਾ ਬੇਹਦ ਮਾੜਾ ਹਾਲ ਹੈ। ਪ੍ਰੀਖਿਆ ਸਾਖਾ ਦੇ ਰਿਜਲਟ ਲੇਟ ਆ ਰਹੇ ਹਨ, ਵਿਦਿਆਰਥੀ ਖੱਜਲ ਹੋ ਰਹੇ ਹਨ, ਸਰਟੀਫਿਕੇਟਾਂ ਵਿਚ ਗਲਤੀਆਂ ਦੀ ਭਰਮਾਰ ਹੈ । ਲੋਕ ਤੇ ਵਿਦਿਆਰਥੀ ਤਰਾਹ ਤਰਾਹ ਕਰ ਰਹੇ ਹਨ ਪਰ ਇਸ ਪਾਸੇ ਵੱਲ ਕੋਈ ਧਿਆਨ ਦੇਣ ਲਈ ਤਿਆਰ ਨਹੀ । ਯੂਨੀਰਵਸਿਟੀ ਦੇ ਰਜਿਸਟਰਾਰ ਇਸ ਸਮੇ ਕੁੰਭਕਰਨੀ ਨੀਦ ਸੁਤੇ ਪਏ ਹਨ । ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ, ਇਸ ਲਈ ਪੰਜਾਬੀ ਯੂਨੀਵਰਸਿਟੀ ਨੂੰ ਤੁਰੰਤ ਵਾਈਸ ਚਾਂਸਲਰ ਦੀ ਲੋੜ ਹੈ । ਡਾ. ਗਿਲ, ਕੌਸ਼ਿਕ, ਬੱਤਰਾ ਦੇ ਨਾਲ ਹੁਣ ਡਾ. ਏ.ਐਸ ਚਾਵਲਾ ਦਾ ਨਾਮ ਵੀ ਅੱਜ ਪੂਰੀ ਤਰ੍ਹਾ ਰਿਹਾ ਚਰਚਾ ਵਿਚ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ ਪਿਛਲੇ ਲੰਬੇ ਸਮੇਂ ਤੋਂ ਡਾ. ਪੁਸਪਿੰਦਰ ਸਿੰਘ ਗਿਲ ਦਾ ਨਾਮ ਪੂਰੀ ਤਰ੍ਹਾ ਚਰਚਾ ਵਿਚ ਰਿਹਾ ਹੈ। ਉਨਾ ਨਾਲ ਡਾ. ਵਰਿੰਦਰ ਕੌਸ਼ਿਕ ਤੇ ਡਾ. ਬੱਤਰਾ ਦਾ ਪੈਨਲ ਦੋ ਵਾਰ ਪੰਜਾਬ ਦੇ ਰਾਜਪਾਲ ਨੂੰ ਜਾ ਚੁਕਾ ਹੈ। ਦੋਵੇ ਵਾਰ ਪਹਿਲਾਂ ਫਾਈਲ ਸਰਕਾਰ ਨੂੰ ਵਾਪਸ ਆ ਗਈ ਸੀ । ਜਾਣਕਾਰੀ ਅਨੁਸਾਰ ਸਰਕਾਰ ਨੇ ਹੁਣ ਮੁੜ ਡਾ. ਏਐਸ ਚਾਵਲਾ ਨੂੰ ਵੀ ਇਸ ਪੈਨਲ ਵਿਚ ਸ਼ਾਮਲ ਕੀਤਾ ਹੈ । ਡਾ. ਏ. ਐਸ. ਚਾਵਲਾ ਪੰਜਾਬੀ ਯੂਨੀਰਸਿਟੀ ਦੇ ਰਜਿਸਟਰਾਰ ਤੇ ਅਕੈਡਮਿਕ ਡੀਨ ਵੀ ਰਹੇ ਹਨ। ਅੱਜ ਸਾਰਾ ਦਿਨ ਇਸ ਗਲ ਦੀਆਂ ਕਿਆਸ ਰਾਈਆਂ ਜੋਰਾਂ ਨਾਲ ਰਹੀਆਂ ਕਿ ਸਰਕਾਰ ਨੇ ਹੁਣ ਨਵੇ ਪੈਨਲ ਤਹਿਤ ਰਾਜਪਾਲ ਨੂੰ ਫਾੲਂੀਲ ਭੇਜੀ ਹੈ । ਹਾਲਾਂਕਿ ਕੋਈ ਵੀ ਦਾਅਵੇਦਾਰ ਕੁਝ ਵੀ ਬੋਲਣ ਲਈ ਤਿਆਰ ਨਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.