
ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮਸਿਆ ਨਹੀ ਆਉਣ ਦਿੱਤੀ ਜਾਵੇਗੀ : ਪਰਮਵੀਰ ਸਿੰਘ
- by Jasbeer Singh
- July 2, 2025

ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮਸਿਆ ਨਹੀ ਆਉਣ ਦਿੱਤੀ ਜਾਵੇਗੀ : ਪਰਮਵੀਰ ਸਿੰਘ ਪਟਿਆਲਾ, 2 ਜੁਲਾਈ : ਮਾਨਸੂਨ ਦੇ ਜਲਦ ਆ ਜਾਣ ਕਾਰਨ ਬਰਸਾਤਾਂ ਦੇ ਟਾਕਰੇ ਲਈ ਨਗਰ ਨਿਗਮ ਨੇ ਪੂਰੀ ਤਰ੍ਹਾਂ ਲੰਗੋਟ ਕਸ ਲਏ ਹਨ। ਅੱਜ ਨਗਰ ਨਿਗਮ ਦੇ ਕਮਿਸ਼ਨਰ ਤੇ ਸੀਨੀਅਰ ਆਈਏਐਸ ਅਧਿਕਾਰੀ ਪਰਮਵੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ ਸੜਕਾਂ 'ਤੇ ਉਤਰ ਆਏ ਹਨ। ਉਨਾ ਨੇ ਵੱਖ ਵੱਖ ਵਾਰਡਾਂ ਵਿਚ ਜਾਕੇ ਬੰਦ ਪਈ ਬਲਾਕੇਜ ਨੂੰ ਖੁਦ ਚੈਕ ਕੀਤਾ ਤੇ ਖੁਦ ਖੜਕੇ ਖੁਲਵਾਈਆਂ। ਪਟਿਆਲਾ ਵਿਚ ਹਰ ਸਾਲ ਹੜ੍ਹਾਂ ਦੇ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਨਿਗਮ ਇਸ ਸਬੰਧੀ ਤਿਆਰੀਆਂ ਕਰਦਾ ਹੈ। ਕਮਿਸ਼ਨਰ ਪਰਮਵੀਰ ਸਿੰਘ ਨੇ ਅੱਜ ਪੂਰੀ ਟੀਮ ਲੈ ਕੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ। ਇਸ ਸਬੰਧੀ ਉਹ ਸਭ ਤੋਂ ਪਹਿਲਾਂ ਮੇਹਰ ਸਿੰਘ ਕਲੋਨੀ ਗਏ, ਜਿਥੇ ਵਾਰਡ ਦੇ ਕੌਂਸਲਰ ਸ਼ਿਵਰਾਜ ਸਿੰਘ ਵਿਰਕ ਨੇ ਕਮਿਸ਼ਨਰ ਅਤੇ ਮੇਅਰ ਦੇ ਸਾਹਮਣੇ ਵਾਰਡ ਦੀਆਂ ਸਮਸਿਆਵਾਂ ਨੂੰ ਰਖਿਆ, ਜਿਸ 'ਤੇ ਦੋਵਾਂ ਨੇ ਇਨਾ ਸਮਸਿਆਵਾਂ ਨੂੰ ਖਤਮ ਕਰਨ ਦਾ ਭਰੋਸਾ ਵੀ ਦਿੱਤਾ। ਕਮਿਸ਼ਨਰ ਇਸ ਮੋਕੇ ਆਪਣੇ ਨਾਲ ਅਧਿਕਾਰੀਆਂ ਦੀ ਪੂਰੀ ਟੀਮ ਤੇ ਸਟਾਫ ਲੈ ਕੇ ਗਏ ਸਨ। ਉਨਾ ਨੇ ਇਸ ਮੌਕੇ ਬੰਦ ਪਈ ਬਲਾਕੇਜ ਨੂੰ ਵੀ ਤੁਰੰਤ ਖੁਲਵਾਇਆ ਤੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ।