

ਕਮਿਸ਼ਨਰ ਨੇ ਪਟਿਆਲਾ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ - ਤਿੰਨ ਐਸ.ਈਜ਼ ਨੂੰ ਸੌਂਪੀਆਂ ਵੱਖ ਵੱਖ ਵਾਰਡਾਂ ਦੀਆਂ ਜਿੰਮੇਵਾਰੀਆਂ ਪਟਿਆਲਾ, : ਚਲ ਰਹੀਆਂ ਬਰਸਾਤਾਂ ਦੇ ਮੱਦੇਨਜਰ ਲੋਕਾਂ ਨੂੰ ਕੋਈ ਸਮਸਿਆ ਨਾ ਆਵੇ। ਇਸ ਲਈ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਪਟਿਆਲਾ ਸ਼ਹਿਰ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਹੈ। ਕਮਿਸ਼ਨਰ ਵਲੋ ਜਾਰੀ ਆਦੇਸ਼ਾਂ ਤਹਿਤ 1, 30 ਅਤੇ 45 ਨੰਬਰ ਵਾਰਡਾਂ ਦੀ ਜਿੰਮੇਵਾਰੀ ਨਿਗਰਾਨ ਇੰਜੀਨੀਅਰ ਰਾਜਿੰਦਰ ਚੋਪੜਾ ਨੂੰ ਸੌਪੀ ਗਈ ਹੈ। ਉਨਾ ਦੇ ਨਾਲ ਨਿਗਮ ਇੰਜੀਨੀਅਰ ਜੇਪੀ ਸਿੰਘ ਅਤੇ ਸਹਾਇਕ ਨਿਗਮ ਇੰਜੀਨੀਅਰ ਮਨੀਸ਼ ਕੈਥ ਨੂੰ ਅਟੈਚ ਕੀਤਾ ਗਿਆ ਹੈ। ਇਸਦੇ ਨਾਲ ਹੀ ਨਿਗਰਾਨ ਇੰਜੀਨੀਅਰ ਹਰਕਿਰਨਪਾਲ ਸਿੰਘ ਨੂੰ 46 ਤੋ 60 ਵਾਰਡਾਂ ਦੀ ਜਿੰਮੇਵਾਰੀ ਸੌਪੀ ਗਈ ਹੈ। ਉਨਾ ਨਾਲ ਨਿਗਮ ਇੰਜੀਨੀਅਰ ਨਰਾਇਣ ਦਾਸ ਅਤੇ ਸਹਾਇਕ ਨਿਗਮ ਇੰਜੀਨੀਅਰ ਰਾਜਦੀਪ ਸਿੰਘ ਨੂੰਅਟੈਚ ਕੀਤਾ ਗਿਆ ਹੈ। ਇਸਦੇ ਨਾਲ ਹੀ ਨਿਗਰਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਵਾਲੀਆ ਨੂੰ 2 ਤੋਂ 29 ਵਾਰਡਾਂ ਦੀ ਜਿੰਮੇਵਾਰੀ ਸੌਪੀ ਗਈ ਹੈ। ਉਨਾ ਨਾਲ ਮੋਹਨ ਲਾਲ ਨਿਗਮ ਇੰਜੀਨੀਅਰ, ਅਮਰਿੰਦਰ ਸਿੰਘ ਅਤੇ ਸੌਰਵ ਬਾਂਸਲ ਸਹਾਇਕ ਨਿਗਮ ਇੰਜੀਨੀਅਰ ਨੂੰ ਅਟੈਚ ਕੀਤਾ ਗਿਆ ਹੈ।