post

Jasbeer Singh

(Chief Editor)

Punjab

ਤਹਿਸੀਲ ਕੰਪਲੈਕਸ ਧੂਰੀ ਵਿਖੇ ਨਾਗਰਿਕਾਂ ਦੀ ਸੁਵਿਧਾ ਲਈ ਸੀ. ਐਮ. ਫੈਸੀਲੀਟੇਸ਼ਨ ਸੈਂਟਰ ਸਥਾਪਿਤ

post-img

ਤਹਿਸੀਲ ਕੰਪਲੈਕਸ ਧੂਰੀ ਵਿਖੇ ਨਾਗਰਿਕਾਂ ਦੀ ਸੁਵਿਧਾ ਲਈ ਸੀ. ਐਮ. ਫੈਸੀਲੀਟੇਸ਼ਨ ਸੈਂਟਰ ਸਥਾਪਿਤ ਲੋੜਵੰਦਾਂ ਅਤੇ ਸੀਨੀਅਰ ਸਿਟੀਜ਼ਨ ਦਾ ਕੰਮ ਹੋਵੇਗਾ ਪਹਿਲ ਦੇ ਆਧਾਰ ਉਤੇ, ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਅਤੇ ਭਲਾਈ ਯੋਜਨਾਵਾਂ ਉਪਲਬਧ ਕਰਵਾਉਣ ਲਈ ਕਾਰਜਸ਼ੀਲ ਰਹਿਣਗੇ ਕਰਮਚਾਰੀ : ਵਿਕਾਸ ਹੀਰਾ ਧੂਰੀ/ ਸੰਗਰੂਰ, 26 ਦਸੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ. ਡੀ. ਐਮ ਧੂਰੀ ਵਿਕਾਸ ਹੀਰਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਧੂਰੀ ਦੇ ਮੀਟਿੰਗ ਹਾਲ ਵਿੱਚ ਆਰਜ਼ੀ ਤੌਰ 'ਤੇ ਸੀ. ਐਮ. ਫੈਸੀਲੀਟੇਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ । ਇਸ ਸਬੰਧ ਵਿੱਚ ਐਸ. ਡੀ. ਐਮ. ਵਿਕਾਸ ਹੀਰਾ ਨੇ ਸੀ. ਐਮ. ਫੈਸੀਲੀਟੇਸ਼ਨ ਸੈਂਟਰ ਵਿੱਚ ਤਾਇਨਾਤ ਕੀਤੇ ਗਏ ਕਰਮਚਾਰੀਆਂ ਨਾਲ ਮੀਟਿੰਗ ਕਰਦੇ ਹੋਏ ਹਦਾਇਤ ਕੀਤੀ ਗਈ ਕਿ ਸੇਵਾ ਕੇਂਦਰਾਂ ਜਾਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕਰਨ ਲਈ ਆਉਂਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਉਚਿਤ ਹੱਲ ਨੂੰ ਯਕੀਨੀ ਬਣਾਇਆ ਜਾਵੇ । ਉਪ ਮੰਡਲ ਮੈਜਿਸਟਰੇਟ ਸ਼੍ਰੀ ਵਿਕਾਸ ਹੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਨੂੰ ਮੁੱਹਈਆ ਕਰਵਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ । ਉਹਨਾਂ ਦੱਸਿਆ ਕਿ ਇਸ ਫੈਸੀਲੀਟੇਸ਼ਨ ਕੇਂਦਰ ਦੀ ਸਥਾਪਨਾ ਦਾ ਮਕਸਦ ਲੋਕਾਂ ਦੀ ਹਰ ਪੱਖੋਂ ਸੁਵਿਧਾ ਨੂੰ ਯਕੀਨੀ ਬਣਾਉਣਾ ਹੈ । ਉਹਨਾਂ ਦੱਸਿਆ ਕਿ ਧੂਰੀ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰੀ ਹਿੱਸੇ ਵਿੱਚ ਵੱਸਦੇ ਲੋਕਾਂ ਨੂੰ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਇਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ । ਐਸ. ਡੀ. ਐਮ. ਵਿਕਾਸ ਹੀਰਾ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੀਮਾਂ ਲਈ ਸੇਵਾ ਕੇਂਦਰ ਖੋਲ੍ਹੇ ਗਏ ਹਨ, ਪ੍ਰੰਤੂ ਸੀ. ਐਮ. ਫੈਸੀਲੀਟੇਸ਼ਨ ਸੈਂਟਰ ਵਿੱਚ ਲੋੜਵੰਦ ਵਿਅਕਤੀਆ ਅਤੇ ਸੀਨੀਅਰ ਸਿਟੀਜ਼ਨ ਦਾ ਕੰਮ ਪਹਿਲ ਦੇ ਆਧਾਰ ਉਤੇ ਅਤੇ ਸਹੀ ਤਰੀਕੇ ਨਾਲ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਕਿਰਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਦੇ ਫਾਰਮ, ਸਿਹਤ ਵਿਭਾਗ ਵੱਲੋਂ ਜਨਮ/ ਮੌਤ ਦੇ ਸਰਟੀਫ਼ਿਕੇਟ ਦੇ ਫਾਰਮ ਅਤੇ ਪੁਲਿਸ ਵਿਭਾਗ ਦੇ ਸਾਂਝ ਕੇਂਦਰ ਆਦਿ ਨਾਲ ਸਬੰਧਤ ਕੰਮਾਂ ਦੇ ਫਾਰਮ ਅਤੇ ਮਾਲ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਸਰਟੀਫ਼ਿਕੇਟਾਂ ਸਬੰਧੀ ਫਾਰਮ ਬਿਨ੍ਹਾਂ ਕਿਸੇ ਫੀਸ ਦੇ ਭਰੇ ਜਾਣਗੇ। ਇਸ ਤੋਂ ਇਲਾਵਾ ਇਸ ਸੈਂਟਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿਖੇ ਦਿੱਤੀਆਂ ਜਾਣ ਵਾਲੀਆਂ ਦਰਖ਼ਾਸਤਾਂ ਅਤੇ ਮੁੱਖ ਮੰਤਰੀ ਰਲੀਫ਼ ਫੰਡ ਸਬੰਧੀ ਦਰਖ਼ਾਸਤਾਂ ਵੀ ਦਿੱਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਹਨਾਂ ਕੰਮਾਂ ਲਈ ਸੀ. ਐਮ. ਫੈਸੀਲੀਟੇਸ਼ਨ ਸੈਂਟਰ ਵਿੱਚ ਵੱਖਰੇ-ਵੱਖਰੇ ਕੈਬਿਨ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਲਾਭਪਾਤਰੀ ਆਪਣਾ ਕੰਮ ਕਰਵਾ ਸਕਣਗੇ ।

Related Post