post

Jasbeer Singh

(Chief Editor)

Punjab

ਭਗਵੰਤ ਮਾਨ ਨੂੰ ਮਿਲਣ ਪਹੁੰਚਿਆ ਕਰਨਲ ਬਾਠ ਦਾ ਪਰਿਵਾਰ

post-img

ਭਗਵੰਤ ਮਾਨ ਨੂੰ ਮਿਲਣ ਪਹੁੰਚਿਆ ਕਰਨਲ ਬਾਠ ਦਾ ਪਰਿਵਾਰ ਚੰਡੀਗੜ੍ਹ 31 ਮਾਰਚ : ਪਟਿਆਲਾ ਵਿਚ ਪੁਲਸ ਅਫਸਰਾਂ ਹੱਥੋਂ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਜਸਵਿੰਦਰ ਸਿੰਘ ਬਾਠ ਦਾ ਪਰਿਵਾਰ ਅੱਜ ਆਪਣੇ ਸਮਰਥਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਹਨ ।  ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕਰਨਲ ਬਾਠ ਦੀ ਪਤਨੀ ਰਿਤੂ ਬਾਠ ਨੇ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਸੀਂ 10 ਸਮਰਥਕ ਤੇ 3 ਪਰਿਵਾਰਕ ਮੈਂਬਰਾਂ ਨਾਲ ਆ ਕੇ ਮਿਲ ਸਕਦੇ ਹੋ ਪਰ ਹੁਣ ਪੁਲਸ ਨਾਲ ਆਏ ਸਮਰਥਕਾਂ ਨੂੰ ਅੰਦਰ ਨਹੀਂ ਜਾਣ ਦੇ ਰਹੀ । ਉਹਨਾਂ ਕਿਹਾ ਕਿ ਜੇਕਰ ਅਸੀਂ ਮਿਲਾਂਗੇ ਤਾਂ ਸਾਰੇ ਇਕੱਠੇ ਹੀ ਮਿਲਾਂਗੇ ਨਹੀਂ ਤਾਂ ਬਿਨਾਂ ਮਿਲੇ ਹੀ ਵਾਪਸ ਚਲੇ ਜਾਣਗੇ ।  ਰਿਤੂ ਬਾਠ ਨੇ ਮੁੜ ਦੁਹਰਾਇਆ ਕਿ ਉਹਨਾਂ ਦੀ ਮੰਗ ਪਹਿਲਾਂ ਵਾਲੀ ਹੀ ਹੈ ਜਿਸ ਵਿਚ ਐਸ ਐਸ ਪੀ ਨਾਨਕ ਸਿੰਘ ਦਾ ਤਬਾਦਲਾ ਅਤੇ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਸ਼ਾਮਲ ਹਨ ।

Related Post