
ਮੁਲਾਜਮ ਸੰਘਰਸ਼ ਕਮੇਟੀ ਦੇ ਕਨਵੀਨਰ ਨੂੰ ਅਹੁਦਾ ਮੁਕਤ ਕਰਦਿਆਂ ਹਰਪ੍ਰੀਤ ਸਿੰਘ ਖਾਲਸਾ ਕਨਵੀਨਰ ਨਿਯੁਕਤ
- by Jasbeer Singh
- September 3, 2024

ਮੁਲਾਜਮ ਸੰਘਰਸ਼ ਕਮੇਟੀ ਦੇ ਕਨਵੀਨਰ ਨੂੰ ਅਹੁਦਾ ਮੁਕਤ ਕਰਦਿਆਂ ਹਰਪ੍ਰੀਤ ਸਿੰਘ ਖਾਲਸਾ ਕਨਵੀਨਰ ਨਿਯੁਕਤ ਪਟਿਆਲਾ : ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਸਾਹਮਣੇ ਬਾਰਾਂਦਰੀ ਵਿੱਚ ਹੋਈ ਜਿੱਥੇ ਪੰਜਾਬ ਭਰ ਚੋਂ 500 ਤੋਂ ਜਿਆਦਾ ਸੰਖਿਆ ਚ ਪਹੁੰਚੇ ਸਹਾਇਕ ਲਾਈਨਮੈਨਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਪੰਜਾਬ ਦੀ ਨਵੀਂ ਕਮੇਟੀ ਦੀ ਚੋਣ ਕੀਤੀ। ਨਵੀਂ ਚੁਣੀ ਕਮੇਟੀ ਦਾ ਸਰਬਸੰਮਤੀ ਨਾਲ ਹਰਪ੍ਰੀਤ ਸਿੰਘ ਖਾਲਸਾ ਨੂੰ ਕਨਵੀਨਰ, ਭੋਲਾ ਸਿੰਘ ਗੱਗੜਪੁਰ ਨੂੰ ਕੋ-ਕਨਵੀਨਰ, ਸੁਰਿੰਦਰ ਸਿੰਘ ਧਰਾਗਵਾਲਾ ਨੂੰ ਜਨਰਲ ਸਕੱਤਰ, ਰਜਿੰਦਰ ਸਿੰਘ ਗੁਰਦਾਸਪੁਰ ਨੂੰ ਸਕੱਤਰ, ਪਰਨਾਮ ਸਿੰਘ ਖਾਰਾ ਨੂੰ ਖਜ਼ਾਨਚੀ, ਸੋਮਾ ਸਿੰਘ ਭੜੋ ਨੂੰ ਮੁੱਖ ਸਲਾਹਕਾਰ, ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਪਟਿਆਲਾ ਮੈਂਬਰ, ਸੁਖਬੀਰ ਸਿੰਘ ਬਰਨਾਲਾ ਤੇ ਮਹੇਸ਼ ਕੁਮਾਰ ਸਲਾਹਕਾਰ, ਹਰਪਾਲ ਸਿੰਘ ਮੈਂਬਰ, ਸੁਰਿੰਦਰ ਸਿੰਘ ਸਰਪੰਚ ਮੈਂਬਰ, ਜਸਪਾਲ ਸਿੰਘ ਬਿੱਟੂ ਮੈਂਬਰ, ਰਾਜੀਵ ਮਾਲੀਆ ਮੈਂਬਰ, ਜੋਗਿੰਦਰ ਕੁਮਾਰ ਮੈਂਬਰ ਅਤੇ ਬਲਵਿੰਦਰ ਸਿੰਘ ਅਮਲੋਹ ਮੈਂਬਰ ਚੁਣੇ ਗਏ। ਕਮੇਟੀ ਦੀ ਨਵੀਂ ਚੋਣ ਅਤੇ ਮੁਲਾਜਮਾਂ ਦੀਆਂ ਤਨਖਾਹਾਂ ਤੇ ਦਰਜ ਪਰਚੇ ਰੱਦ ਕਰਵਾਉਣ ਸਬੰਧੀ ਵਿਚਾਰਾਂ ਹੋਈਆਂ ਜਿਸ ਉਪਰੰਤ ਮੁੱਖ ਬਿਜਲੀ ਅੱਗੇ ਪਹੁੰਚ ਕੇ ਬਿਜਲੀ ਨਿਗਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਨਾਮ ਤੇ ਆਈ ਆਰ ਰਣਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਨੂੰ ਲਿਖਤੀ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਭਰ ਚੋਂ ਵੱਡੀ ਗਿਣਤੀ ਵਿੱਚ ਪੁੱਜੇ ਸਹਾਇਕ ਲਾਈਨਮੈਨਾਂ ਨੇ ਬਲਕੌਰ ਸਿੰਘ ਮਾਨ ਨੂੰ ਕਨਵੀਨਰ ਅਤੇ ਹਿਤੇਸ਼ ਕੁਮਾਰ ਨੂੰ ਕੋ ਕਨਵੀਨਰ ਸਮੇਤ ਕੁਝ ਹੋਰਾਂ ਨੂੰ ਅਹੁਦਾ ਮੁਕਤ ਕੀਤਾ ਹੈ। ਨਵ ਨਿਯੁਕਤ ਕਨਵੀਨਰ ਹਰਪ੍ਰੀਤ ਸਿੰਘ ਖਾਲਸਾ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਧਰਾਗਵਾਲਾ ਨੇ ਅਗਲੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸੀਆਰਏ 295/19 ਤਹਿਤ ਭਰਤੀ ਹੋਏ, ਰਹਿੰਦੇ ਸਾਥੀਆਂ ਦੀਆਂ ਤਨਖਾਹਾਂ ਜਲਦ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਦਰਜ ਪਰਚੇ ਰੱਦ ਨਾ ਕੀਤੇ ਤਾਂ ਅਸੀਂ ਤਿੱਖਾ ਸੰਘਰਸ਼ ਉਲੀਕਣ ਤੋਂ ਗੁਰੇਜ ਨਹੀਂ ਕਰਾਂਗੇ।