
ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਪਿੰਡ ਸੁੱਖੇਵਾਲ ਨੇੜੇ ਕਾਊਂਟਰ ਇੰਟੈਲੀਜੈਂਸ ਕੀਤੀ 10 ਕਿਲੋ 400 ਗ੍ਰਾਮ ਹੈਰੋਇਨ ਦੀ ਖ
- by Jasbeer Singh
- October 12, 2024

ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਪਿੰਡ ਸੁੱਖੇਵਾਲ ਨੇੜੇ ਕਾਊਂਟਰ ਇੰਟੈਲੀਜੈਂਸ ਕੀਤੀ 10 ਕਿਲੋ 400 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਪਿੰਡ ਸੁੱਖੇਵਾਲ ਨੇੜੇ 10 ਕਿਲੋ 400 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਪਤਾ ਲੱਗਾ ਹੈ ਕਿ ਤਰਨਤਾਰਨ ਦਾ ਸੁਖਰਾਜ ਸਿੰਘ ਆਪਣੇ ਇਕ ਸਾਥੀ ਨਾਲ ਇਹ ਹੈਰੋਇਨ ਲੈਣ ਆਇਆ ਸੀ। ਪੁਲਿਸ ਨੇ ਮੌਕੇ ਤੋਂ ਇਕ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ ਜਦਕਿ ਸੁਖਰਾਜ ਆਪਣੇ ਇੱਕ ਸਾਥੀ ਨਾਲ ਸਕਾਰਪੀਓ ਕਾਰ `ਚ ਫਰਾਰ ਹੋ ਗਿਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਟਵੀਟ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।