post

Jasbeer Singh

(Chief Editor)

crime

10 ਸਾਲਾ ਬੱਚੀ ਦੀ ਹੱਤਿਆ ਕਰਨ ਤੇ ਅਦਾਲਤ ਨੇ ਪਿਤਾ ਅਤੇ ਮਤਰੇਈ ਮਾਂ ਨੂੰ ਦਿੱਤਾ ਦੋਸ਼ੀ ਕਰਾਰ

post-img

10 ਸਾਲਾ ਬੱਚੀ ਦੀ ਹੱਤਿਆ ਕਰਨ ਤੇ ਅਦਾਲਤ ਨੇ ਪਿਤਾ ਅਤੇ ਮਤਰੇਈ ਮਾਂ ਨੂੰ ਦਿੱਤਾ ਦੋਸ਼ੀ ਕਰਾਰ ਇੰਗਲੈਂਡ : ਇੰਗਲੈਂਡ ਦੇ ਸਰੀ ਸ਼ਹਿਰ ਦੇ ਵੋਕਿੰਗ ਇਲਾਕੇ `ਚ 10 ਸਾਲਾ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ `ਚ ਅਦਾਲਤ ਨੇ ਪਿਤਾ ਅਤੇ ਮਤਰੇਈ ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਨਾਂ ਨੇ ਦੋ ਸਾਲ ਤੱਕ ਸਕੂਲੀ ਵਿਦਿਆਰਥਣ ਨਾਲ ਬੇਰਹਿਮੀ ਕੀਤੀ। ਲੜਕੀ ਦੇ ਮੂੰਹ `ਤੇ ਟੇਪ ਲਗਾ ਕੇ ਕ੍ਰਿਕਟ ਬੈਟ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਖੂਨ ਵਹਿ ਰਹੀ ਲੜਕੀ ਦੇ ਜ਼ਖਮਾਂ `ਤੇ ਉਬਲਦਾ ਪਾਣੀ ਵੀ ਪਾਇਆ ਗਿਆ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।ਪਿਤਾ ਉਰਫਾਨ ਸ਼ਰੀਫ ਨੇ ਆਪਣੇ `ਤੇ ਲੱਗੇ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਅਦਾਲਤ ਨੇ ਉਰਫਾਨ ਸ਼ਰੀਫ (42), ਉਸ ਦੀ ਦੂਜੀ ਪਤਨੀ ਬਤੂਲ (30) ਨੂੰ ਦੋਸ਼ੀ ਕਰਾਰ ਦਿੱਤਾ ਹੈ। ਸ਼ਰੀਫ ਦੇ ਭਰਾ ਫੈਜ਼ਲ ਮਲਿਕ (29) `ਤੇ ਵੀ ਮੁਕੱਦਮਾ ਚਲਾਇਆ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਦੋਵਾਂ ਨੂੰ 17 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਬੱਚੀ ਦਾ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਲਾਸ਼ ਦੀ ਹਾਲਤ ਦੇਖ ਪੁਲਸ ਵੀ ਹੈਰਾਨ ਰਹਿ ਗਈ। ਲੜਕੀ ਨੂੰ ਆਪਣੀਆਂ ਸੱਟਾਂ ਛੁਪਾਉਣ ਲਈ ਹਿਜਾਬ ਪਹਿਨਾਇਆ ਗਿਆ ਸੀ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਦੋਸ਼ੀ ਲੜਕੀ ਸਾਰਾ ਸ਼ਰੀਫ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ। ਉਸ ਨੂੰ ਕਈ ਵਾਰ ਸਿਗਰਟ ਨਾਲ ਵੀ ਦਾਗਿਆ ਗਿਆ ਸੀ। ਉਸ ਦੇ ਮੂੰਹ `ਤੇ ਟੇਪ ਲਗਾ ਕੇ ਬੇਰਹਿਮੀ ਨਾਲ ਕੁੱਟਿਆ ਗਿਆ, ਤਾਂ ਜੋ ਉਹ ਉਸ ਦੀਆਂ ਚੀਕਾਂ ਕੋਈ ਹੋਰ ਸੁਣ ਨਾ ਸਕੇ। ਦੋਸ਼ੀ ਲੜਕੀ ਨੂੰ ਇੰਨਾ ਕੁੱਟਦਾ ਸੀ ਕਿ ਉਹ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਸਕਦੀ ਸੀ। ਲੜਕੀ ਦੀ 8 ਅਗਸਤ 2023 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮੌਤ ਹੋਣ ਤੱਕ ਉਸ ਨੂੰ ਬੈਟ ਨਾਲ ਕੁੱਟਿਆ ਗਿਆ। ਜਦੋਂ ਲੜਕੀ ਦੀ ਲਾਸ਼ ਮਿਲੀ ਤਾਂ ਉਸ ਦੇ ਸਰੀਰ `ਤੇ ਸੱਟਾਂ, ਦੰਦਾਂ ਦੇ ਕੱਟਣ ਅਤੇ ਸੜਨ ਦੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ `ਚ ਪਤਾ ਲੱਗਾ ਹੈ ਕਿ ਲੜਕੀ ਦੀ ਕੁੱਟਮਾਰ ਕਰਕੇ ਹੱਤਿਆ ਕੀਤੀ ਗਈ ਹੈ। ਹਮਲੇ ਵਿੱਚ ਲੜਕੀ ਦੀਆਂ 25 ਹੱਡੀਆਂ, ਜਿਸ ਵਿੱਚ ਉਸ ਦੀਆਂ ਪਸਲੀਆਂ, ਮੋਢੇ ਅਤੇ ਰੀੜ੍ਹ ਦੀ ਹੱਡੀ ਵੀ ਟੁੱਟ ਗਈ ਸੀ।ਮੁਕੱਦਮੇ ਦੌਰਾਨ ਉਰਫਾਨ ਨੇ ਮੰਨਿਆ ਕਿ 8 ਅਗਸਤ, 2023 ਨੂੰ ਉਸ ਨੇ ਸਾਰਾ ਨੂੰ ਪੈਕੇਜਿੰਗ ਟੇਪ ਨਾਲ ਬੰਨ੍ਹ ਕੇ ਕੁੱਟਿਆ ਸੀ। ਉਸ ਨੇ ਲੜਕੀ `ਤੇ ਕ੍ਰਿਕਟ ਬੈਟ ਨਾਲ ਹਮਲਾ ਕੀਤਾ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਇਸ ਕਾਰਨ ਲੜਕੀ ਦੇ ਗਲੇ ਦੀ ਹੱਡੀ ਟੁੱਟ ਗਈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਬਤੂਲ `ਤੇ ਹੱਤਿਆ ਦਾ ਦੋਸ਼ ਲਗਾਇਆ ਸੀ।

Related Post