
ਸ਼ਹਿਰ ’ਚ ਬਜ਼ੁਰਗਾਂ ਦੀ ਦੇਖਭਾਲ ਲਈ ਮੁਲਾਜਮ ਮੁਹੱਈਆ ਕਰਵਾਉਣ ਵਾਲਾ ਜਾਅਲੀ ਏਜੰਸੀ ਵਾਲਾ ਗਿਰੋਹ ਸਰਗਰਮ
- by Jasbeer Singh
- March 24, 2024

ਪਟਿਆਲਾ, 24 ਮਾਰਚ (ਜਸਬੀਰ)-ਸ਼ਹਿਰ ਵਿਚ ਇਨ੍ਹਾਂ ਦਿਨੀਂ ਬਜ਼ੁਰਗਾਂ ਦੀ ਦੇਖਭਾਲ ਲਈ ਮੁਲਾਜਮ ਮੁਹੱਈਆ ਕਰਵਾਉਣ ਦੇ ਨਾਮ ਹੇਠ ਜਾਅਲੀ ਏਜੰਸੀ ਵਾਲਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਤੇ ਇਸ ਮਾਮਲੇ ’ਚ ਹੀਰਾ ਨਗਰ ਦੇ ਰਹਿਣ ਵਾਲੇ ਇੱਕ ਪਰਿਵਾਰ ਤੋਂ 40 ਹਜ਼ਾਰ ਰੁਪਏ ਲੈ ਕੇ ਇਸ ਗਿਰੋਹ ਦੇ ਮੈਂਬਰ ਫਰਾਰ ਹੋ ਗਏ। ਪੀੜ੍ਹਤ ਵਿਅਕੀਤੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ ਤੇ ਉਸਦੀ ਮਾਤਾ ਪਟਿਆਲਾ ਹੀਰਾ ਨਗਰ ਵਿਖੇ ਉਨ੍ਹਾਂ ਦੇ ਜੱਦੀ ਮਕਾਨ ਵਿਚ ਰਹਿ ਰਹੀ ਹੈ। ਉਨ੍ਹਾਂ ਦੀ ਮਾਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਲਈ ਇਕ ਏਜੰਸੀ ਨਾਲ ਸੰਪਰਕ ਕਰਕੇ ਇਕ ਮਹਿਲਾ ਮੁਲਾਜਮ ਨੂੰ ਨੌਕਰੀ ’ਤੇ ਰੱਖਿਆ। ਏਜੰਸੀ ਵਾਲਿਆਂ ਦੇ ਦੋ ਵਿਅਕਤੀ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ ਉਨ੍ਹਾਂ ਦੇ ਘਰ ਪਹੁੰਚ ਤੇ ਉਨ੍ਹਾਂ ਆਉਂਦਿਆਂ ਹੀ ਆਪਣਾ ਆਧਾਰ ਕਾਰਡ, ਏਜੰਸੀ ਦਾ ਲੈਟਰ ਪੈਡ ਦਿਖਾਇਆ ਤੇ ਉਸ ਲੈਟਰ ਪੈਡ ’ਤੇ ਸਮੁੱਚਾ ਐਗਰੀਮੈਂਟ ਕੀਤਾ ਤੇ ਇਸਦੇ ਬਦਲੇ ਉਨ੍ਹਾਂ ਨੇ 15 ਹਜ਼ਾਰ ਰੁਪਏ ਕਮਿਸ਼ਨ ਤੇ 25 ਹਜ਼ਾਰ ਰੁਪਏ ਦੋ ਮਹੀਨਿਆਂ ਦੀ ਤਨਖਾਹ ਐਡਵਾਂਸ ਵਿਚ ਲੈ ਲਈ ਤੇ ਜਾਂਦਿਆਂ ਹੋਇਆਂ ਇਕ ਮਹਿਲਾ ਨੂੰ ਉਨ੍ਹਾਂ ਦੇ ਘਰ ਛੱਡ ਦਿੱਤਾ ਅਤੇ ਆਪ ਉਹ ਚਲੇ ਗਏ ਤੇ ਕੁੁੱਝ ਦੇਰ ਬਾਅਦ ਜਦੋਂ ਉਨ੍ਹਾਂ ਨੇ ਕਿਹਾ ਕਿ ਮੈਂ ਰੱਖੀ ਗਈ ਮਹਿਲਾ ਮੁਲਾਜਮ ਸਬੰਧੀ ਪੁਲਸ ਥਾਣੇ ਵਿਚ ਜਾਣਕਾਰੀ ਦੇਣ ਲਈ ਜਾ ਰਹੇ ਹਨ ਤਾਂ ਕੁੱਝ ਦੇਰ ਵਿਚ ਹੀ ਮਾਰਕੀਟ ਜਾਣ ਦਾ ਬਹਾਨਾ ਬਣਾ ਕੇ ਉਹ ਮਹਿਲਾ ਵੀ ਫਰਾਰ ਹੋ ਗਈ। ਬਾਅਦ ਵਿਚ ਏਜੰਸੀ ਦਾ ਵਾ ਕੁਝ ਅਤਾ ਪਤਾ ਨਹੀਂ ਲੱਗਿਆ। Photo 46