post

Jasbeer Singh

(Chief Editor)

Patiala News

ਫਾਇਨਾਂਸਰ ਕਰਦਾ ਸੀ ਪੈਸਿਆਂ ਲਈ ਤੰਗ ; ਮਹਿਲਾ ਨੇ ਕੀਤੀ ਭਾਖੜਾ ’ਚ ਛਾਲ ਮਾਰ ਕੇ ਆਤਮ-ਹੱਤਿਆ

post-img

ਪਟਿਆਲਾ, 26 ਮਾਰਚ (ਜਸਬੀਰ)-ਫਾਇਨਾਂਸਰ ਮਹਿਲਾ ਨੂੰ ਪੈਸਿਆਂ ਲਈ ਪ੍ਰੇਸ਼ਾਨ ਕਰਦਾ ਸੀ, ਜਿਸ ਤੋਂ ਤੰਗ ਆ ਕੇ ਮਹਿਲਾ ਨੇ ਭਾਖੜਾ ’ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਮਿ੍ਰਤਕ ਦਾ ਨਾਮ ਨਿਸ਼ਾ ਰਾਣੀ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਹੈ। ਇਸ ਸਬੰਧੀ ਥਾਣਾ ਬਖਸ਼ੀਵਾਲ ਦੀ ਪੁਲਸ ਨੇ ਮਹਿਲਾ ਦੇ ਪਤੀ ਰਾਜਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਦੀ ਸ਼ਿਕਾਇਤ ’ਤੇ ਸੰਜੂ ਵਾਸੀ ਆਨੰਦ ਨਗਰ-ਈ ਪਟਿਆਲਾ ਦੇ ਖਿਲਾਫ਼ 306 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਮਹਿਲਾ ਦੇ ਪਤੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਸੰਜੂ ਫਾਇਨਾਂਸ ਦਾ ਕੰਮ ਕਰਦਾ ਹੈ ਤੇ ਦੋ ਸਾਲ ਪਹਿਲਾਂ ਉਸਦੀ ਪਤਨੀ ਨਿਸ਼ਾ ਨੇ ਉਸ ਕੋਲੋਂ 70 ਹਜ਼ਾਰ ਰੁਪਏ ਦਾ ਲੋਨ ਲਿਆ, ਜਿਸ ’ਚੋਂ 40 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਇਸਦੇ ਬਾਵਜੂਦ ਵੀ ਉਸਦੀ ਪਤਨੀ ਨੂੰ ਕਾਫੀ ਜ਼ਿਆਦਾ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। 20-21 ਮਾਰਚ ਨੂੰ ਸੰਜੂ ਨੇ ਫੋਨ ਕਰਕੇ ਉਸਦੀ ਪਤਨੀ ਨੂੰ ਘਰ ਬੁਲਾਇਆ ਤੇ ਕਾਫੀ ਜ਼ਿਆਦਾਜਲੀਲ ਕੀਤਾ, ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਭਾਖੜਾ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

Related Post