July 6, 2024 00:38:52
post

Jasbeer Singh

(Chief Editor)

Patiala News

ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ਼

post-img

ਪਟਿਆਲਾ, 6 ਅਪ੍ਰੈਲ (ਜਸਬੀਰ) : ਥਾਣਾ ਤਿ੍ਰਪੜੀ ਦੀ ਪੁਲਸ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿਚ ਭੁਪੇਸ਼ ਕੁਮਾਰ ਪੁੱਤਰ ਬਿੰਦਾ ਪ੍ਰਸ਼ਾਦ ਵਾਸੀ ਏਕਤਾ ਵਿਹਾਰ  ਕਲੋਨੀ ਪਟਿਆਲਾ, ਹਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਣੀ ਬਾਗ ਭਵਾਨੀਗੜ੍ਹ ਰੋਡ ਨਾਭਾ, ਦੇਸ ਰਾਜ ਪੁੱਤਰ ਬਾਬੂ ਲਾਲ ਵਾਸੀ ਗੁਰਬਸਖ ਕਲੋਨੀ ਪਟਿਆਲਾ ਅਤੇ ਪਵਨ ਕੁਮਾਰ ਵਾਸੀ ਅਰਬਨ ਅਸਟੇਟ ਪਟਿਆਲਾ ਸ਼ਾਮਲ ਹਨ। ਇਸ ਮਾਮਲੇ ਵਿਚ ਜੈ �ਿਸ਼ਨ ਪੁੱਤਰ ਸ਼ਾਮ ਲਾਲ ਹਾਲ ਨਿਵਾਸੀ ਆਨੰਦ ਨਗਰ ਐਕਸਟੈਸ਼ਨ ਤਿ੍ਰਪੜੀ ਪਟਿਆਲਾ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਹੀ ਘਰ ਵਿਚ ਕਰਿਆਨੇ ਦੀ ਦੁਕਾਨ ਅਤੇ ਆਟਾ ਚੱਕੀ ਚਲਾਉਦਾਂ ਹੈ। ਸਤੰਬਰ 2023 ਵਿਚ ਭੁਪੇਸ਼ ਕੁਮਾਰ ਆਪਣੇ ਸਾਥੀਆਂ ਸਮੇਤ ਉਸ ਦੇ ਪਿਤਾ ਕੋਲ ਆਇਆ ਅਤੇ ਚੱਕੀ ਨੂੰ ਹੋਰ ਵਧੀਆ ਬਣਾਉਣ ਲਈ 22 ਲੱਖ ਰੁਪਏ ਦਾ ਲੋਨ ਕਰਵਾ ਦਿੱਤਾ। ਜਿਸ ਵਿਚੋਂ 10 ਲੱਖ 41 ਹਜ਼ਾਰ 182  ਰੁਪਏ ਇਹ ਕਹਿ ਕੇੇ ਲੈ ਗਏ ਕਿ ਉਹ 85 ਲੱਖ ਰੁਪਏ ਦਾ ਲੋਨ ਹੋਰ ਪਾਸ ਕਰਵਾ ਕੇ ਦੇਣਗੇ ਅਤੇ ਉਦੋਂ ਤੱਕ ਲੋਨ ਦੀਆਂ ਕਿਸ਼ਤਾਂ ਵੀ ਖੁਦ ਭਰਨਗੇ ਅਤੇ ਸਿਕਉਰਿਟੀ ਵਜੋਂ ਚੈਕ ਵੀ ਦੇ ਦਿੱਤੇ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਕਿਸ਼ਤਾਂ ਨਾ ਭਰੀਆਂ ਅਤੇ ਕਿਸ਼ਤਾਂ ਵਾਲੇ ਚੱਕਰ ਮਾਰਨ ਲੱਗ ਪਏ। ਸਿਕਾਇਤਕਰਤਾ ਮੁਤਾਬਕ 5 ਅਪ੍ਰੈਲ ਨੂੰ ਉਸ ਦੀ ਭੈਣ ਨੇ ਦੱਸਿਆ ਕਿ ਉਸ ਦੇ ਪਿਤਾ ਤਬੀਅਤ ਖਰਾਬ ਹੋ ਗਈ ਹੈ ਅਤੇ ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦਾ ਪਿਤਾ ਉਲਟੀਆਂ ਕਰ ਰਿਹਾ ਸੀ ਅਤੇ ਬੈਡ ਨੀਚੇ ਸਪਰੇ ਵਾਲੀ ਸ਼ੀਸ਼ੀ ਪਈ ਸੀ ਅਤੇ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ, ਜਿਸ ਵਿਚ ਲਿਖਿਆ ਸੀ ਕਿ ਜਿਸ ਵਿਚ ਲਿਖਿਆ ਕਿ ਉਕਤ ਵਿਅਕਤੀਆਂ ਨੇ 22 ਲੱਖ ਰੁਪਏ ਦਾ ਲੋਨ ਕਰਵਾ ਕੇ ਆਪ ਰੱਖ ਲਏ ਅਤੇ ਕਿਸ਼ਤਾਂ ਵੀ ਨਹੀਂ ਭਰੀਆਂ। ਜਿਨ੍ਹਾਂ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਜਹਿਰੀਲੀ ਵਸਤੂ ਪੀ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 306 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।    

Related Post