
ਸਪੈਸ਼ਲ ਸੈਲ ਪਟਿਆਲਾ ਦੀ ਪੁਲਸ ਨੇ ਦੜੇ੍ਹ ਸੱਟਾ ਲਗਾਉਂਦਿਆਂ ਚਾਰ ਨੂੰ ਕੀਤਾ ਗਿ੍ਰਫਤਾਰ : ਇੰਸ. ਸਿਕੰਦ
- by Jasbeer Singh
- April 12, 2024

ਪਟਿਆਲਾ, 12 ਅਪੈ੍ਰਲ (ਜਸਬੀਰ)-ਸਪੈਸ਼ਲ ਸੈਲ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ. ਜੀ. ਐਸ. ਸਿਕੰਦ ਦੀ ਅਗਵਾਈ ਹੇਠ ਦੜ੍ਹਾ ਸੱਟਾ ਲਗਾਉਂਦਿਆਂ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਕੁੱਲ 9 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸ. ਜੀ. ਐਸ. ਸਿਕੰਦ ਨੇ ਦੱਸਿਆ ਕਿ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ, ਐਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਅਤੇ ਡੀ. ਐਸ. ਪੀ. ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਤਿੰਦਰ ਸਿੰਘ, ਅਸ਼ੀਸ਼ ਕੁਮਾਰ, ਪ੍ਰਵੀਨ ਕੁਮਾਰ ਤੇ ਅਮਨ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਦੋਂ ਕਿ ਸੁਰਿੰਦਰ ਕੁਮਾਰ, ਵਿੱਕੀ, ਸ਼ੰਮੀ ਵਾਸੀ ਪਟਿਆਲਾ, ਰੋਹਿਤ ਬੱਟੂ ਰਾਜਪੁਰਾ ਤੇ ਲਾਡੀ ਆਦਿ ਦੀ ਗਿ੍ਰਫ਼ਤਾਰੀ ਹਾਲੇ ਬਾਕੀ ਹੈ। ਇੰਸ. ਸਿਕੰਦ ਨੇ ਦੱਸਿਆ ਕਿ ਏ. ਐਸ. ਆਈ. ਰਾਮ ਲਾਲ ਪੁਲਸ ਪਾਰਟੀ ਸਮੇਤ ਫੈਕਟਰੀ ਏਰੀਆ ਪਟਿਆਲਾ ਵਿਖੇ ਮੌਜੁੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਸ਼ਹਿਰ ਵਿਚ ਖਾਈਵਾਲੀ ਦਾ ਧੰਦਾ ਕਰਦੇ ਹਨ ਅਤੇ ਸੱਟੇ ਦੀ ਸਾਰੀ ਰਕਮ ਰੋਹਿਤ ਵਾਸੀ ਰਾਜਪੁਰਾ ਨੂੰ ਦਿੱਤੀ ਜਾਂਦੀ ਹੈ ਅਤੇ ਅੱਜ ਵੀ ਜਤਿੰਦਰ, ਪ੍ਰਵੀਨ ਕੁਮਾਰ, ਅਸੀਸ਼ ਕੁਮਾਰ ਅਤੇ ਅਮਨ ਕੁਮਾਰ ਹੋਟਲ ਫਲਾਈਓਵਰ ਦੇ ਕੋਲ ਤੁਰ ਫਿਰ ਕੇ ਦੜਾ ਸੱਟਾ ਲਗਾ ਰਹੇ ਹਨ ਤਾਂ ਪਲਸ ਨੇ ਰੇਡ ਕਰਕੇ 10,050 ਰੁਪਏ ਦੜੇ ਸੱਟੇ ਦੇ ਬਰਾਮਦ ਕੀਤੇ। ਜਿਨ੍ਹਾਂ ਦੇ ਖਿਲਾਫ ਜੂਆ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸ. ਸਿਕੰਦ ਨੇ ਦੱਸਿਆ ਕਿ ਇਸ ਮਾਮਲੇ ’ਚ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਪਾਈ ਜਾਵੇਗੀ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।