
ਈ. ਡੀ. ਕਰ ਸਕਦੀ ਹੈ ਆਨ੍-ਲਾਈਨ ਸੱਟੇਬਾਜ਼ੀ ਮਾਮਲੇ ਵਿਚ ਸੈਲੀਬ੍ਰਿਟੀਜ ਜਾਇਦਾਦ ਜ਼ਬਤ
- by Jasbeer Singh
- September 29, 2025

ਈ. ਡੀ. ਕਰ ਸਕਦੀ ਹੈ ਆਨ੍-ਲਾਈਨ ਸੱਟੇਬਾਜ਼ੀ ਮਾਮਲੇ ਵਿਚ ਸੈਲੀਬ੍ਰਿਟੀਜ ਜਾਇਦਾਦ ਜ਼ਬਤ ਮੁੰਬਈ, 29 ਸਤੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਪੋਰਟਲ ਵੈਨ ਐਕਸ ਬੈਟ ਨਾਮੀ ਪੋਰਟਲ ਤੇ ਹਸੋਈ ਸੱੱਟੇਬਾਜੀ ਮਾਮਲੇ ਵਿਚ ਵੱਖ-ਵੱਖ ਸੈੈਲੀਬ੍ਰਿਟੀਜ਼ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਸਕਦੀ ਹੈ।ਦੱਸਣਯੋਗ ਹੈ ਕਿ ਉਪਰੋਕਤ ਕਾਰਵਾਈ ਕਾਲੇ ਧਨ ਨੂੰ ਚਿੱਟਾ ਕਰਨ ਵਿਰੋਧੀ ਮਨੀ ਲਾਂਡਰਿੰਗ ਕਾਨੂੰਨ ਤਹਿਤ ਕੀਤੀ ਜਾਵੇਗੀ । ਜਾਂਚ ਵਿਚ ਆਇਆ ਹੈ ਕਾਫੀ ਕੁੱਝ ਸਾਹਮਣੇ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਪੋਰਟਲ ‘ਵਨ ਐਕਸ ਬੈੱਟ’ ਨਾਲ ਜੁੜੇ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ’ਚੋਂ ਕੁੱਝ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਅਦਾ ਕੀਤੀ ਗਈ ਪ੍ਰਚਾਰ ਫੀਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਜਾਇਦਾਦਾਂ ਹਾਸਲ ਕਰਨ ਲਈ ਕੀਤੀ ਸੀ, ਜੋ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ‘ਅਪਰਾਧ ਦੀ ਆਮਦਨੀ’ ਹੇਠ ਆਉਂਦੀ ਹੈ। ਈ. ਡੀ. ਕਰੇਗੀ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਚੱਲ-ਅਚੱਲ ਜਾਇਦਾਦਾਂ ਕੁਰਕ ਕਰਨ ਲਈ ਆਰਜੀ ਕੁਰਕੀ ਹੁਕਮ ਜਾਰੀ ਫੈਡਰਲ ਜਾਂਚ ਏਜੰਸੀ ਛੇਤੀ ਹੀ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐਮ. ਐਲ. ਏ.) ਦੇ ਤਹਿਤ ਇਨ੍ਹਾਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਲਈ ਆਰਜ਼ੀ ਕੁਰਕੀ ਹੁਕਮ ਜਾਰੀ ਕਰੇਗੀ ।ਕੁੱਝ ਜਾਇਦਾਦਾਂ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਵਿਚ ਵੀ ਸਥਿਤ ਹਨ। ਇਸ ਸਮੇਂ ਇਨ੍ਹਾਂ ਸੰਪਤੀਆਂ ਦਾ ਮੁਲਾਂਕਣ ਚੱਲ ਰਿਹਾ ਹੈ। ਈ. ਡੀ. ਕਰਦੀ ਹੈ ਮਨੀ ਲਾਂਡਰਿੰਗ ਤੋਂ ਪ੍ਰਾਪਤ ਫੰਡਾਂ ਤੋਂ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਸੂਤਰਾਂ ਨੇ ਦਸਿਆ ਕਿ ਮਨੀ ਲਾਂਡਰਿੰਗ ਤੋਂ ਪ੍ਰਾਪਤ ਫੰਡਾਂ ਤੋਂ ਹਾਸਲ ਕੀਤੀਆਂ ਜਾਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਅਪਰਾਧ ਦੀ ਕਮਾਈ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਜਾਂਦਾ ਹੈ ਤਾਂ ਜੋ ਇਸ ਅਪਰਾਧ ਵਿਚ ਸ਼ਾਮਲ ਵਿਅਕਤੀ ਇਸ ਤਰ੍ਹਾਂ ਦੇ ਅਪਰਾਧਕ ਕੰਮ ਦੇ ਫਲ ਦਾ ਆਨੰਦ ਨਾ ਲੈ ਸਕਣ । ਉਨ੍ਹਾਂ ਕਿਹਾ ਕਿ ਕੁਰਕੀ ਦਾ ਹੁਕਮ ਜਾਰੀ ਕਰਨ ਤੋਂ ਬਾਅਦ ਇਸ ਨੂੰ ਪੁਸ਼ਟੀ ਲਈ ਪੀ. ਐਮ. ਐਲ. ਏ. ਦੇ ਅਧੀਨ ਨਿਰਣਾਇਕ ਅਥਾਰਟੀ ਨੂੰ ਭੇਜਿਆ ਜਾਵੇਗਾ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਨਾਮਜ਼ਦ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ ।