post

Jasbeer Singh

(Chief Editor)

'ਦੇਸ਼ ਲਈ ਖਤਰਨਾਕ ਟੈਲੀਗ੍ਰਾਮ'; ਯੂਕਰੇਨ ਨੇ ਇਸ 'ਤੇ ਲਗਾਈ ਪਾਬੰਦੀ...

post-img

ਯੂਕਰੇਨ : ਯੂਕਰੇਨ ਦੀ ਸਰਕਾਰ ਨੇ ਰੂਸ ਨਾਲ ਜੰਗ ਦੇ ਦੌਰਾਨ ਟੈਲੀਗ੍ਰਾਮ 'ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਦਾ ਕਹਿਣਾ ਹੈ ਕਿ ਸਰਕਾਰੀ ਅਤੇ ਫੌਜੀ ਅਧਿਕਾਰੀਆਂ ਵੱਲੋਂ ਟੈਲੀਗ੍ਰਾਮ ਦੀ ਵਰਤੋਂ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਰੂਸ ਇਸ ਦੀ ਵਰਤੋਂ ਜਾਸੂਸੀ ਲਈ ਕਰ ਸਕਦਾ ਹੈ। ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਯੂਕਰੇਨ ਦੀ ਜੀਯੂਆਰ ਮਿਲਟਰੀ ਇੰਟੈਲੀਜੈਂਸ ਏਜੰਸੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਰੂਸ ਇਸ ਪਲੇਟਫਾਰਮ 'ਚ ਘੁਸਪੈਠ ਕਰਨ 'ਚ ਸਮਰੱਥ ਹੈ।ਯੂਕਰੇਨ ਦਾ ਕਹਿਣਾ ਹੈ ਕਿ ਟੈਲੀਗ੍ਰਾਮ 'ਤੇ ਪਾਬੰਦੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਤੁਹਾਨੂੰ ਦੱਸ ਦਈਏ ਕਿ ਟੈਲੀਗ੍ਰਾਮ ਦੀ ਵਰਤੋਂ ਯੂਕਰੇਨ ਅਤੇ ਰੂਸ ਦੋਵਾਂ 'ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਈ ਜਾਣਕਾਰੀਆਂ ਸਿਰਫ ਟੈਲੀਗ੍ਰਾਮ 'ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਜ਼ੇਲੇਂਸਕੀ ਨੇ ਕਿਹਾ ਕਿ ਇਹ ਪਾਬੰਦੀਆਂ ਉਨ੍ਹਾਂ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਣਗੀਆਂ ਜਿਨ੍ਹਾਂ ਨੂੰ ਆਪਣੀਆਂ ਡਿਊਟੀਆਂ ਲਈ ਟੈਲੀਗ੍ਰਾਮ ਦੀ ਵਰਤੋਂ ਕਰਨੀ ਪੈਂਦੀ ਹੈ।ਟੈਲੀਗ੍ਰਾਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਪਲੇਟਫਾਰਮ ਨੇ ਕਦੇ ਵੀ ਕਿਸੇ ਦੇਸ਼ ਨੂੰ ਡੇਟਾ ਨਹੀਂ ਦਿੱਤਾ ਹੈ। ਮਿਟ ਗਈ ਸਮੱਗਰੀ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਇੱਕ ਰਿਪੋਰਟ ਮੁਤਾਬਕ ਯੂਕਰੇਨ ਵਿੱਚ 33000 ਟੈਲੀਗ੍ਰਾਮ ਚੈਨਲ ਸਰਗਰਮ ਹਨ। ਯੂਕਰੇਨੀ ਮੀਡੀਆ ਮੁਤਾਬਕ 75 ਫੀਸਦੀ ਲੋਕ ਸੰਚਾਰ ਲਈ ਇਸ ਦੀ ਵਰਤੋਂ ਕਰਦੇ ਹਨ।

Related Post