
ਡੀ. ਸੀ. ਵੱਲੋਂ ਲੋਕਾਂ ਨੂੰ ਮਾਲ ਤੇ ਟਰਾਂਸਪੋਰਟ ਵਿਭਾਗਾਂ ਦੀਆਂ ਸੇਵਾਵਾਂ ਘਰ ਬੈਠੇ ਹੀ ਪ੍ਰਾਪਤ ਕਰਨ ਜਾਂ ਸੇਵਾ ਕੇਂਦਰਾਂ
- by Jasbeer Singh
- July 26, 2025

ਡੀ. ਸੀ. ਵੱਲੋਂ ਲੋਕਾਂ ਨੂੰ ਮਾਲ ਤੇ ਟਰਾਂਸਪੋਰਟ ਵਿਭਾਗਾਂ ਦੀਆਂ ਸੇਵਾਵਾਂ ਘਰ ਬੈਠੇ ਹੀ ਪ੍ਰਾਪਤ ਕਰਨ ਜਾਂ ਸੇਵਾ ਕੇਂਦਰਾਂ ਤੋਂ ਲੈਣ ਦੀ ਅਪੀਲ -ਮਾਲ ਤੇ ਟਰਾਂਸਪੋਰਟ ਵਿਭਾਗਾਂ ਦੀਆਂ ਸੇਵਾਵਾਂ ਡੋਰ ਸਟੈੱਪ ਡਲਿਵਰੀ ਤੇ ਸੇਵਾ ਕੇਂਦਰਾਂ ਤੋਂ ਪ੍ਰਦਾਨ ਕਰਨ ਦਾ ਜਾਇਜ਼ਾ ਲਿਆ -ਆਨ ਲਾਈਨ ਫ਼ਰਦ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਤੱਕ ਦੀ ਸਹੂਲਤ ਲੋਕਾਂ ਦੀਆਂ ਬਰੂੰਹਾਂ 'ਤੇ ਹੋ ਰਹੀ ਹੈ ਪ੍ਰਦਾਨ : ਡਾ. ਪ੍ਰੀਤੀ ਯਾਦਵ -ਲੋਕ 1076 ਨੰਬਰ 'ਤੇ ਕਾਲ ਕਰਕੇ 26 ਵਿਭਾਗਾਂ ਦੀਆਂ 440 ਸੇਵਾਵਾਂ ਘਰ ਬੈਠੇ ਪ੍ਰਾਪਤ ਕਰਨ ਪਟਿਆਲਾ, 26 ਜੁਲਾਈ 2025 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਨਿਵਾਸੀਆਂ ਨੂੰ ਮਾਲ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਆਪਣੇ ਘਰਾ ਬੈਠੇ ਹੀ ਡੋਰ ਸਟੈੱਪ ਡਲਿਵਰੀ ਰਾਹੀਂ ਜਾਂ ਸੇਵਾ ਕੇਂਦਰਾਂ ਤੋਂ ਲੈਣ ਦੀ ਅਪੀਲ ਕੀਤੀ ਹੈ । ਡਿਪਟੀ ਕਮਿਸ਼ਨਰ ਨੇ ਖੇਤਰੀ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ, ਜ਼ਿਲ੍ਹਾ ਮਾਲ ਅਫ਼ਸਰ, ਜ਼ਿਲ੍ਹਾ ਸਿਸਟਮ ਮੈਨੇਜਰ ਸੁਖਮੰਦਰ ਸਿੰਘ, ਜ਼ਿਲ੍ਹਾ ਆਈ. ਟੀ. ਮੈਨੇਜਰ ਰੋਬਿਨ ਸਿੰਘ ਅਤੇ ਡੀ. ਐਮ. ਸੇਵਾ ਕੇਂਦਰ ਗੁਰਪ੍ਰੀਤ ਸਿੰਘ ਤੋਂ ਇਹ ਸੇਵਾਵਾਂ ਲੋਕਾਂ ਨੂੰ ਸੁਖਾਲੇ ਢੰਗ ਨਾਲ ਪ੍ਰਦਾਨ ਕਰਨ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਇਸ ਨਿਵੇਕਲੀ ਪਹਿਲਕਦਮੀ ਦਾ ਲਾਭ ਲੋਕਾਂ ਨੂੰ ਦੇਣ ਲਈ ਕੋਈ ਢਿੱਲ ਮੱਠ ਨਾ ਵਰਤੀ ਜਾਵੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ 440 ਸੇਵਾਵਾਂ ਡੋਰ ਸਟੈੱਪ ਸਰਵਿਸ ਡਲਿਵਰੀ ਰਾਹੀਂ ਵੀ ਲੋਕਾਂ ਨੂੰ ਘਰਾਂ ਵਿੱਚ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਆਨ ਲਾਈਨ ਫ਼ਰਦ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਤੱਕ ਦੀ ਸਹੂਲਤ ਲੋਕਾਂ ਨੂੰ ਉਨ੍ਹਾਂ ਦੀਆਂ ਬਰੂੰਹਾਂ 'ਤੇ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਲਈ ਪਟਿਆਲਾ ਵਾਸੀ 1076 ਨੰਬਰ 'ਤੇ ਕਾਲ ਕਰਕੇ 26 ਵਿਭਾਗਾਂ ਦੀਆਂ 440 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿਮਾਲ ਵਿਭਾਗ ਦੀਆਂ ਸੇਵਾਵਾਂ ਜਿਸ ਵਿੱਚ ਫਰਦ ਲੈਣੀ, ਵਿਰਾਸਤ ਇੰਤਕਾਲ ਜਾਂ ਰਜਿਸਟਰੀ ਇੰਤਕਾਲ, ਜਮ੍ਹਾਬੰਦੀ 'ਚ ਦਰੁਸਤੀ ਜਾਂ ਰਪਟ ਦਰਜ, ਸਕ੍ਰਿਪਸ਼ਨ ਬੇਨਤੀ (ਖੇਵਟ ਵਿੱਚ ਕਿਸੇ ਤਬਦੀਲੀ ਬਾਰੇ ਫੋਨ 'ਤੇ ਮੈਸੇਜ ਰਾਹੀਂ ਜਾਣੂ ਹੋਣ ਲਈ), ਡਿਜੀਟਲ ਫ਼ਰਦ ਜਮ੍ਹਾਬੰਦੀ ਲੈਣ ਲਈ ਲੋਕਾਂ ਨੂੰ ਤਹਿਸੀਲ ਦਫ਼ਤਰ ਜਾਂ ਪਟਵਾਰੀ ਕੋਲ ਜਾਣ ਦੀ ਲੋੜ ਨਹੀਂ ਰਹੀ। ਇਹ ਸਾਰੀਆਂ 34 ਸੇਵਾਵਾਂ ਪਟਿਆਲਾ ਵਾਸੀ ਜ਼ਿਲ੍ਹੇ ਦੇ 42 ਨੇੜਲੇ ਸੇਵਾ ਕੇਂਦਰ 'ਚ ਜਾ ਫੇਰ ਘਰ ਬੈਠੇ 1076 ਰਾਹੀ ਆਸਾਨੀ ਨਾਲ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤੀਜੀ ਧਿਰ ਦੀ ਲੁੱਟ ਖਸੁੱਟ ਤੋਂ ਬਚਣ ਲਈ ਸਿੱਧਾ ਸੇਵਾ ਕੇਂਦਰਾਂ ਨਾਲ ਹੀ ਸੰਪਰਕ ਕਰਨ । ਇਸੇ ਤਰ੍ਹਾਂ ਹੀ ਟਰਾਂਸਪੋਰਟ ਵਿਭਾਗ ਦੀਆਂ 30 ਸੇਵਾਵਾਂ ਹੁਣ ਸਿੱਧੇ ਤੌਰ 'ਤੇ ਘਰ ਬੈਠੇ 1076 ਨੰਬਰ ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਕੰਮ ਵੀ ਪੂਰੀ ਪਾਰਦਰਸ਼ਤਾ ਨਾਲ ਹੋਣਗੇ।ਇਨ੍ਹਾਂ 'ਚ ਵਾਹਨ ਪੋਰਟਲ ਰਾਹੀਂ ਵਹੀਕਲ ਆਰਸੀ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਿੱਚ ਤਬਦੀਲੀ ਅਤੇ ਹਾਇਰ-ਪ੍ਰਚੇਜ ਐਗਰੀਮੈਂਟ ਦੀ ਟਰਮੀਨੇਸ਼ਨ ਸਮੇਤ ਸਾਰਥੀ ਪੋਰਟਲ ਰਾਹੀਂ ਇੰਟਰਨੈਸ਼ਨਲ ਡਰਾਇਵਿੰਗ ਪਰਮਿਟ ਲੈਣ ਲਈ ਵੀ ਹੁਣ ਸੇਵਾ ਕੇਂਦਰਾਂ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ । ਇਸ ਮੌਕੇ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਲੋਕ ਡਰਾਈਵਿੰਗ ਲਾਇਸੰਸ ਨਾਲ ਸਬੰਧਿਤ ਸੇਵਾਵਾਂ ਲਰਨਰ ਲਾਇਸੰਸ ਲਈ ਅਰਜ਼ੀ, ਲਰਨਰ ਲਾਇਸੰਸ ਵਿੱਚ ਪਤਾ ਬਦਲਣਾ, ਲਰਨਰ ਲਾਇਸੰਸ ਵਿੱਚ ਨਾਂ ਬਦਲਣਾ, ਲਰਨਰ ਲਾਇਸੰਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੰਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੰਸ ਨਵਿਆਉਣਾ (ਟੈਸਟ ਦੀ ਲੋੜ ਨਹੀਂ), ਡਰਾਈਵਿੰਗ ਲਾਇਸੰਸ ਦੀ ਬਦਲੀ, ਡਰਾਈਵਿੰਗ ਲਾਇਸੰਸ ਵਿੱਚ ਪਤਾ ਬਦਲਣਾ, ਡਰਾਈਵਿੰਗ ਲਾਇਸੰਸ ਵਿੱਚ ਨਾਂ ਬਦਲਣਾ, ਡਰਾਈਵਿੰਗ ਲਾਇਸੰਸ ਵਿੱਚ ਜਨਮ ਮਿਤੀ ਬਦਲਣਾ, ਲਾਇਸੰਸ ਦੀ ਡਿਟੇਲ ਪ੍ਰਾਪਤੀ, ਲਾਇਸੰਸ ਵਿੱਚ ਵਾਹਨ ਸ਼੍ਰੇਣੀ ਛੱਡਣੀ, ਡਰਾਈਵਰ ਲਈ ਪਬਲਿਕ ਸਰਵਿਸ ਵਾਹਨ ਬੈਜ, ਕੰਡਕਟਰ ਲਾਇਸੰਸ ਨਵਿਆਉਣਾ, ਲਰਨਰ ਲਾਇਸੰਸ ਦੀ ਮਿਆਦ ਵਧਾਉਣਾ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਤੋਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਰ.ਸੀ ਨਾਲ ਸਬੰਧਿਤ ਸੇਵਾਵਾਂ ਜਿਸ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਨਕਲ ਲਈ ਅਰਜ਼ੀ, ਆਰ.ਸੀ ਲਈ ਐਨ.ਓ.ਸੀ. ਦੀ ਅਰਜ਼ੀ, ਆਰ.ਸੀ. ਵਿੱਚ ਪਤਾ ਬਦਲਣਾ, ਫ਼ੀਸ ਦੇ ਕੇ ਆਰ.ਸੀ. ਡੀਟੇਲ ਵੇਖਣਾ, ਵਾਹਨ ਦੀ ਟਰਾਂਸਫ਼ਰ ਆਫ਼ ਆਨਰਸ਼ਿਪ (ਨਾਨ ਟਰਾਂਸਪੋਰਟ), ਮਾਲਕੀ ਤਬਦੀਲੀ ਮਾਮਲੇ ਵਿੱਚ ਲਾਈਫ਼ ਟਾਈਮ ਟੈਕਸ ਦੀ ਅਦਾਇਗੀ, ਹਾਇਰ ਪਰਚੇਜ ਐਗਰੀਮੈਂਟ ਦੀ ਐਂਡੋਰਸਮੈਂਟ, ਮੋਬਾਈਲ ਨੰਬਰ ਅੱਪਡੇਟ ਕਰਵਾਉਣਾ, ਫਿਟਨੈੱਸ ਸਰਟੀਫਿਕੇਟ ਦੀ ਨਕਲ, ਕਮਰਸ਼ੀਅਲ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਆਦਿ ਸੇਵਾਵਾਂ ਉਪਲਬਧ ਹਨ।