

ਡੀ. ਸੀ. ਦਫ਼ਤਰ ਲੁਧਿਆਣਾ ਧਮਕੀ ਮਿਲਣ ਤੇ ਕਰਵਾਇਆ ਖਾਲੀ ਲੁਧਿਆਣਾ, 21 ਮਈ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਮਿਲਣ ਤੇ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਕਰਦਿਆਂ ਤੁਰੰਤ ਦਫ਼ਤਰ ਨੂੰ ਖਾਲੀ ਕਰਵਾ ਲਿਆ ਗਿਆ।ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ ਦੇ ਚਲਦਿਆਂ ਪੁਲਸ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੰਬ ਰੋਕੂ ਦਸਤਾ ਵੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਜਾਂਚ ਕਰ ਰਿਹਾ ਹੈ । ਕੀ ਫਰੀਦਾਬਾਦ ਮਿੰਨੀ ਸਕੱਤਰੇਤ ਨੂੰ ਮਿਲੀ ਹੈ ਉਡਾਉਣ ਦੀ ਧਮਕੀ ਫਤਿਹਾਬਾਦ ਵਿੱਚ ਮਿੰਨੀ ਸਕੱਤਰੇਤ ਨੂੰ ਆਰ. ਡੀ. ਐਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੁੱਧਵਾਰ ਸਵੇਰੇ ਡੀ. ਸੀ. ਮਨਦੀਪ ਕੌਰ ਦੀ ਮੇਲ ਆਈ. ਡੀ. ‘ਤੇ ਧਮਕੀ ਭਰਿਆ ਸੁਨੇਹਾ ਆਇਆ, ਜਿਸ ਤੇ ਸੂਚਨਾ ਮਿਲਦਿਆਂ ਹੀ ਮਿੰਨੀ ਸਕੱਤਰੇਤ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਬੰਬ ਸਕੁਐਡ ਇਮਾਰਤ ਦੀ ਤਲਾਸ਼ੀ ਲੈਣ ਦਾ ਕੰਮ ਫੌਰੀ ਤੌਰ ਤੇ ਸ਼ੁਰੂ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਫਰੀਦਾਬਾਦ ਦੇ ਮਿੰਨੀ ਸਕੱਤਰੇਤ ਨੂੰ ਆਰ. ਡੀ. ਐਕਸ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਹ ਧਮਕੀ ਡੀਸੀ ਦੀ ਈਮੇਲ ਆਈਡੀ ‘ਤੇ ਆਈ ਸੀ । ਫਰੀਦਾਬਾਦ ਦੇ ਮਿੰਨੀ ਸਕੱਤਰੇਤ ਨੂੰ ਉਡਾਉਣ ਦਾ ਸੁਨੇਹਾ ਮਦਰਾਸ ਟਾਈਗਰ ਦੇ ਨਾਮ ‘ਤੇ ਆਇਆ ।ਸੁਨੇਹੇ ਵਿੱਚ ਲਿਖਿਆ ਸੀ ਕਿ ਸ਼ਾਮ 4 ਵਜੇ ਧਮਾਕਾ ਹੋਵੇਗਾ । ਡੀ. ਸੀ. ਨੇ ਕਿਹਾ ਸੀ ਕਿ ਮੰਗਲਵਾਰ ਸਵੇਰੇ ਲਗਭਗ 6.30 ਵਜੇ ਇੱਕ ਈਮੇਲ ਪ੍ਰਾਪਤ ਹੋਇਆ, ਜਿਸ ਵਿੱਚ ਮਿੰਨੀ ਸਕੱਤਰੇਤ ਵਿੱਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ । ਪੁਲਸ ਨੇ ਇੱਥੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਸੀ ।