post

Jasbeer Singh

(Chief Editor)

Punjab

ਦੁਕਾਨਦਾਰ ਭਰਾਵਾਂ ’ਤੇ ਜਾਨਲੇਵਾ ਹਮਲਾ ,ਲੁਟੇਰਿਆਂ ਦੀ ਸ਼ਿਕਾਇਤ ਕਰਨ ਦਾ ਭੁਗਤਿਆ ਖਮਿਆਜ਼ਾ

post-img

ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਨਹੀਂ ਜਾਂਦਾ ਹੋਵੇ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਕਿਸੇ ਮੋੜ ਜਾ ਕਿਸੇ ਪਿੰਡ ਵਿੱਚ ਦੇਖਣ ਨੂੰ ਨਾ ਮਿਲਦਾ ਹੋਵੇ ਹ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸ਼ਾਮੀ ਇਲਾਕੇ ਦਾ ਹੈ। ਜਿੱਥੇ ਬੀਤੀ ਰਾਤ ਫਿਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਨੇ ਦੋ ਸਕੇ ਭਰਾਵਾਂ ਤੇ ਜਾਨਲੇਵਾ ਹਮਲਾ ਕੀਤਾ ਤੇ ਉਹਨਾਂ ਦੀ ਲੁੱਟ-ਖਸੁੱਟ ਵੀ ਕੀਤੀ। ਦੋਵਾਂ ਨੂੰ ਗੰਭੀਰ ਜਖਮੀ ਵੀ ਕਰ ਦਿੱਤਾ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਭਰਾ ਜੋ ਖੂਨ ਨਾਲ ਜ਼ਮੀਨ ਤੇ ਲੱਥ ਪੱਥ ਪਏ ਹਨ। ਇਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਕੁਝ ਦਿਨ ਪਹਿਲਾਂ ਇਹਨਾਂ ਨਾਲ ਹੋਈ ਲੁੱਟ ਦੀ ਸ਼ਿਕਾਇਤ ਇਹਨਾਂ ਵੱਲੋਂ ਪੁਲਿਸ ਵਿੱਚ ਕੀਤੀ ਗਈ ਸੀ। ਸਿਰਫ਼ ਇਸ ਗੱਲ ਤੋਂ ਲੁਟੇਰੇ ਖਫਾ ਸਨ ਅਤੇ ਦੇਰ ਰਾਤ ਲੁਟੇਰਿਆਂ ਵੱਲੋਂ ਦੋਨਾਂ ਭਰਾਵਾਂ ਨੂੰ ਘੇਰ ਕੇ ਤੇਜਦਾਰ ਹਥਿਆਰਾਂ ਨਾਲ ਵਡ ਦਿੱਤਾ ਗਿਆ। ਦੋਨਾਂ ਭਰਾਵਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਬਾਬਤ ਪੁਲਿਸ ਅਧਿਕਾਰੀ ਨੇ ਦੱਸਿਆ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਗੁੰਡਾਗਰਦੀ ਹੋਈ ਹੈ ਜਿਸ ਵਿੱਚ ਦੋ ਭਰਾ ਜਖਮੀ ਹੋਏ ਨੇ। ਜੋ ਹੋਸਪਿਟਲ ਦਾਖਲ ਹੈ । ਅਗਲੀ ਕਾਰਵਾਈ ਕਰ ਰਹੇ ਹਾ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

Related Post