ਬੱਚਿਆਂ ਦੀ ਮੌਜ! ਇੰਨੇ ਦਿਨ ਬੰਦ ਰਹਿਣਗੇ ਸਕੂਲ, ਜਾਰੀ ਹੋਇਆ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ
- by Jasbeer Singh
- April 5, 2024
Delhi School Summer Vacation: ਬੱਚੇ ਹੋਣ ਜਾਂ ਵੱਡੇ, ਹਰ ਕੋਈ ਛੁੱਟੀਆਂ (Delhi School Summer Vacation) ਦਾ ਇੰਤਜ਼ਾਰ ਕਰਦਾ ਹੈ। ਦਿੱਲੀ ਵਿੱਚ ਗਰਮੀਆਂ ਦੀਆਂ ਛੁੱਟੀਆਂ (summer vacation) ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਹੜੇ ਬੱਚੇ ਦਿੱਲੀ ਦੀ ਗਰਮੀ, ਵਧਦੇ ਤਾਪਮਾਨ ਅਤੇ ਲੂ ਦੇ ਅਲਰਟ ਦੇ ਵਿਚਕਾਰ ਆਪਣੀਆਂ ਛੁੱਟੀਆਂ ਕਿਸੇ ਠੰਢੇ ਸਥਾਨ ਉਤੇ ਬਿਤਾਉਣਾ ਚਾਹੁੰਦੇ ਹਨ, ਉਹ ਇਸ ਸਮਾਂ-ਸਾਰਣੀ ਦੇ ਅਨੁਸਾਰ ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹਨ। ਹਾਲਾਂਕਿ, ਤੁਹਾਡੇ ਸਕੂਲ ਤੋਂ ਰਸਮੀ ਨੋਟਿਸ ਦੀ ਉਡੀਕ (Delhi Schools Closed) ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਦਿੱਲੀ ਸਕੂਲ ਕੈਲੰਡਰ 2024 ਦੇ ਅਨੁਸਾਰ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ 30 ਜੂਨ, 2024 ਵਿਚਕਾਰ ਹੋਣਗੀਆਂ। ਇਸ ਸਾਲ ਦਿੱਲੀ ਦੇ ਸਕੂਲੀ ਬੱਚਿਆਂ ਨੂੰ ਕੁੱਲ 1 ਮਹੀਨਾ 19 ਦਿਨ ਛੁੱਟੀਆਂ ਮਿਲ ਰਹੀਆਂ ਹਨ। ਤੁਹਾਡੀ ਜਾਣਕਾਰੀ ਲਈ ਦਿੱਲੀ ਦੇ ਸਕੂਲ ਇਸ ਸੈਸ਼ਨ ਵਿੱਚ 220 ਦਿਨਾਂ ਲਈ ਖੁੱਲ੍ਹਣਗੇ। ਦਿੱਲੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (DOE) ਨੇ ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਕੁੱਲ 220 ਦਿਨਾਂ ਲਈ ਪੜ੍ਹਾਈ ਕਰਵਾਈ ਜਾਵੇ। ਛੁੱਟੀਆਂ ਦੀ ਯੋਜਨਾ ਉਸੇ ਅਨੁਸਾਰ ਹੋਣੀ ਚਾਹੀਦੀ ਹੈ।

