

Lok Sabha Elections: ਭਾਰਤੀ ਜਨਤਾ ਪਾਰਟੀ ਦੇ ਵਲੋਂ ਲੋਕ ਸਭਾ ਚੋਣਾਂ ਦੇ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਰਤਨਾਗਿਰੀ-ਸਿੰਧੂਦੁਰਗ ਲੋਕਸਭਾ ਹਲਕੇ ਵਿੱਚ ਮਹਾਗੱਠਜੋੜ ਵਿੱਚ ਭਾਜਪਾ ਅਤੇ ਸ਼ਿੰਦੇ ਗਰੁੱਪ ਵਿਚਾਲੇ ਚੱਲ ਰਹੀ ਦਰਾਰ ਆਖਰਕਾਰ ਸੁਲਝ ਗਈ ਹੈ।ਭਾਜਪਾ ਵੱਲੋਂ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਨਰਾਇਣ ਰਾਣੇ ਰਤਨਾਗਿਰੀ-ਸਿੰਧੂਦੁਰਗ ਤੋਂ ਮਹਾਯੁਤੀ ਦੇ ਉਮੀਦਵਾਰ ਬਣਨ ਜਾ ਰਹੇ ਹਨ। ਇਸ ਲਈ ਹੁਣ ਨਰਾਇਣ ਰਾਣੇ ਅਤੇ ਵਿਨਾਇਕ ਰਾਉਤ ਵਿਚਾਲੇ ਸਿੱਧੀ ਟੱਕਰ ਹੋਵੇਗੀ।ਨਰਾਇਣ ਰਾਣੇ ਭਲਕੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਆਪਣਾ ਉਮੀਦਵਾਰੀ ਫਾਰਮ ਭਰਨਗੇ। ਰਤਨਾਗਿਰੀ-ਸਿੰਧੂਦੁਰਗ ‘ਚ ਰਾਣੇ ਅਤੇ ਵਿਨਾਇਕ ਰਾਉਤ ਵਿਚਾਲੇ ਸਿੱਧੀ ਟੱਕਰ ਹੋਵੇਗੀ। ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਰਤਨਾਗਿਰੀ-ਸਿੰਧੂਦੁਰਗ ਲੋਕ ਸਭਾ ਹਲਕੇ ਤੋਂ ਰਾਣੇ ਜਾਂ ਸਾਮੰਤ ਉਮੀਦਵਾਰ ਹਨ।