post

Jasbeer Singh

(Chief Editor)

Business

ਧਨਤੇਰਸ-ਦੀਵਾਲੀ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਵਾਧਾ.....

post-img

ਧਨਤੇਰਸ-ਦੀਵਾਲੀ ਦੌਰਾਨ ਸੋਨਾ-ਚਾਂਦੀ ਦੀਆਂ ਕੀਮਤਾਂ ਹੋਇਆ ਭਾਰੀ ਵਾਧਾ, ਚੈੱਕ ਕਰੋ ਜਲੰਧਰ 'ਚ ਅੱਜ ਦੇ ਰੇਟ ਜਲੰਧਰ: ਧਨਤੇਰਸ ਅਤੇ ਦਿਵਾਲੀ ਦੇ ਮੌਕੇ 'ਤੇ ਸੋਨਾ ਅਤੇ ਚਾਂਦੀ ਦੀ ਖਰੀਦ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਦੌਰਾਨ, ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਮੰਗਲਵਾਰ ਨੂੰ ਪੰਜਾਬ ਵਿੱਚ 24 ਕੈਰੇਟ ਸੋਨੇ ਦੀ ਕੀਮਤ 80,300 ਰੁਪਏ ਦਰਜ ਕੀਤੀ ਗਈ, ਜੋ ਪਹਿਲਾਂ 78,200 ਰੁਪਏ ਸੀ। 22 ਕੈਰੇਟ ਸੋਨੇ ਦੀ ਕੀਮਤ 74,680 ਰੁਪਏ ਹੈ, ਜਦਕਿ ਪਹਿਲਾਂ ਇਹ 72,730 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ 23K ਚਾਂਦੀ ਦੀ ਕੀਮਤ 78,290 ਰੁਪਏ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ ਦੇ ਰੇਟ ਕੀ ਹੋਣਗੇ। ਅਗਲੇ ਮਹੀਨਿਆਂ ਦੀ ਸੰਭਾਵਨਾ: ਜਾਣਕਾਰਾਂ ਦੇ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ ਵੀ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਖਰੀਦਦਾਰੀ ਨੂੰ ਲੈ ਕੇ ਭਾਵਨਾ ਅਜੇ ਵੀ ਸਕਾਰਾਤਮਕ ਰਹੀ ਹੈ। ਪਿਛਲੇ ਇੱਕ ਸਾਲ ਵਿੱਚ, ਸੋਨੇ ਨੇ ਆਪਣੇ ਨਿਵੇਸ਼ਕਾਂ ਨੂੰ 30 ਪ੍ਰਤੀਸ਼ਤ ਤੋਂ ਵੱਧ ਦਾ ਰਿਟਰਨ ਦਿੱਤਾ ਹੈ। ਮੌਜੂਦਾ ਸਥਿਤੀ ਅਤੇ ਤਿਉਹਾਰਾਂ ਦੀ ਮੰਗ ਨੂੰ ਦੇਖਦੇ ਹੋਏ, ਆਉਣ ਵਾਲੇ ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ 10 ਫੀਸਦੀ ਹੋਰ ਵਾਧਾ ਹੋਣ ਦੀ ਉਮੀਦ ਹੈ।

Related Post