ਸਟਰੋਕ ਬਿਮਾਰੀ ਦਾ ਜਲਦੀ ਇਲਾਜ ਸ਼ੁਰੂ ਕਰਕੇ ਸਟਰੋਕ ਨਾਲ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ : ਸਿਵਲ ਸਰਜਨ
ਸਟਰੋਕ ਬਿਮਾਰੀ ਦਾ ਜਲਦੀ ਇਲਾਜ ਸ਼ੁਰੂ ਕਰਕੇ ਸਟਰੋਕ ਨਾਲ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ : ਸਿਵਲ ਸਰਜਨ ਪਟਿਆਲਾ : ਜਿਲਾ ਸਿਹਤ ਵਿਭਾਗ ਵੱਲੋਂ ਸਟਰੋਕ ਬਿਮਾਰੀ ਦੀ ਜਾਗਰੂਕਤਾ ਅਤੇ ਜਲਦੀ ਇਲਾਜ ਸਬੰਧੀ ਥੀਮ Greater than stroke Active ChaLLenge ਤਹਿਤ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਦੇ ਹੁਕਮਾਂ ਤਹਿਤ ਸੀ. ਐਚ. ਸੀ ਮਾਡਲ ਟਾਊਨ ਵਿਖੇ ਵਿਸ਼ਵ ਸਟਰੋਕ ਦਿਵਸ ਦਾ ਆਯੋਜਨ ਕੀਤਾ ਗਿਆ । ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ ਨੇ ਬੋਲਦਿਆ ਕਿਹਾ ਕਿ ਸਟਰੋਕ ਇੱਕ ਐਮਜੈਂਸੀ ਹੈ, ਇਸ ਲਈ ਪਹਿਲੇ ਚਾਰ ਘੰਟੇ ਬਹੁਤ ਮਹੱਤਵਪੂਰਨ ਹਨ । ਵੱਧਦੀ ਬਲੱਡ ਸੂਗਰ,ਵੱਧਦਾ ਬਲੱਡ ਪ੍ਰੈਸ਼ਰ ਅਤੇ ਸਿਗਰਟਨੋਸ਼ੀ ਇਸਦੇ ਮੁੱਖ ਕਾਰਨ ਹਨ, ਇਸ ਲਈ ਇਨ੍ਹਾਂ ਮਰੀਜਾ ਦੀ ਪਛਾਣ ਕਰਨ ਲਈ ਜਲਦੀ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ । ਕੋਰੋਨਰੀ ਆਰਟਰੀ ਦੀ ਬੀਮਾਰੀ ਤੋਂ ਬਾਅਦ ਬ੍ਰੇਨ ਸਟਰੋਕ ਦੁਨੀਆਂ ਭਰ ਵਿੱਚ ਮੋਤ ਦਾ ਦੂਜਾ ਕਾਰਨ ਹੈ।ਜੀਵਨ ਸ਼ੈਲੀ ਵਿੱਚ ਆਏ ਬਦਲਾਅ ਕਾਰਨ 30 ਸਾਲ ਦੇ ਨੋਜਵਾਨ ਵੀ ਇਸਦਾ ਸ਼ਿਕਾਰ ਹੋ ਰਹੇ ਹਨ।ਸਟਰੋਕ ਦਿਵਸ ਮਨਾਉਣ ਦਾ ਮੁੱਖ ਕਾਰਣ ਬਿਮਾਰੀ ਦੇ ਵਧਦੇ ਹੋਏ ਮਰੀਜਾਂ ਅਤੇ ਇਸ ਦੇ ਸ਼ਰੀਰ ਨੂੰ ਹੋਣ ਵਾਲੇ ਨੁਕਸਾਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ । ੳਹੁਨਾਂ ਕਿਹਾ ਕਿ ਸਟਰੋਕ ਜਿਸ ਨੂੰ ਆਮ ਭਾਸ਼ਾ ਵਿਚ ਲਕਵਾ ਜਾਂ ਅਧਰੰਗ ਕਿਹਾ ਜਾਂਦਾ ਹੈ, ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ, ਇਸ ਨਾਲ ਮਰੀਜ ਨੂੰ ਸ਼ਰੀਰ ਦੇ ਕਿਸੇ ਵੀ ਅੰਗ ਦੀ ਅਪੰਗਤਾ ਅਤੇ ਬਿਮਾਰੀ ਦੀ ਗੰਭੀਰਤਾ ਕਾਰਨ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ, ਇਸ ਲਈ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਕਰਨਾ ਸ਼ੁਰੂ ਕਰਨਾ ਜਰੂਰੀ ਹੈ । ਉਹਨਾਂ ਕਿਹਾ ਕਿ ਸਟਰੋਕ ਦਿਮਾਗ ਦੀਆਂ ਕੋਸ਼ਿਕਾਵਾਂ ਵਿਚ ਖੂਨ ਦਾ ਸਹੀ ਮਾਤਰਾ ਵਿਚ ਸਰਕੂਲੇਸ਼ਨ ਨਾ ਹੋਣ ਕਾਰਣ ਹੰੁਦਾ ਹੈ ਜਦੋਂ ਇਹਨਾਂ ਕੋਸ਼ਿਕਾਂਵਾ ਨੂੰ ਪੂਰੀ ਮਾਤਰਾ ਵਿਚ ਆਕਸੀਜਨ ਅਤੇ ਖੁਰਾਕ ਮਿਲਣੀ ਬੰਦ ਹੋ ਜਾਂਦਾ ਹੈ ਤਾਂ ਵਿਅਕਤੀ ਸਟਰੋਕ ਦਾ ਸ਼ਿਕਾਰ ਹੋ ਜਾਂਦਾ ਹੈ ਉਹਨਾਂ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਸਟਰੋਕ ਦੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਪ੍ਰੋਗਰਾਮ ਦੇ ਨੋਡਲ ਅਫਸਰ ਕਮ ਜਿਲ੍ਹਾ ਸਹਾਇਕ ਅਫਸਰਾਂ ਡਾ. ਐਸ.ਜੇ. ਸਿੰਘ ਨੇ ਬਿਮਾਰੀ ਦੇ ਲ਼ੱਛਣਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮਰੀਜ਼ ਦਾ ਮੂੰਹ ਟੇਡਾ ਹੋ ਜਾਣਾ, ਹੱਥ ਪੈਰ ਬੇਜ਼ਾਨ ਹੋਣਾ, ਜੁਬਾਨ ਲੜਖੜਾਉਣ ਲਗਣਾ,ਆਵਾਜ਼ ਪੂਰੀ ਤਰਾਂ ਬੰਦ ਹੋਣਾ ਸਟਰੋਕ ਦੀਆਂ ਨਿਸ਼ਾਨੀਆਂ ਹਨ।ਉਹਨਾਂ ਕਿਹਾ ਕਿ ਅਜਿਹੀ ਹਾਲਤ ਵਿਚ ਮਰੀਜ਼ ਨੂੰ ਜਲਦ ਤੋਂ ਜਲਦ ਹਸਪਤਾਲ ਲਿਜਾਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਕਿਸੇ ਵੀ ਅੰਗ ਦੀ ਅਪੰਗਤਾ ਤੋਂ ਬੱਚਿਆ ਜਾ ਸਕੇ । ਮੈਡੀਸਨ ਦੇ ਮਾਹਿਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਬੱਲਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖ ਕੇ, ਬੀ. ਪੀ. ਦੀ ਨਿਯਮਿਤ ਜਾਂਚ ਕਰਵਾ ਕੇ, ਨਸ਼ੀਲੇ ਅਤੇ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਤੋਂ ਬੱਚ ਕੇ,ਘੱਟ ਕਲੋਸਟੋਰਲ ਵਾਲੇ ਪਦਾਰਥਾਂ ਦਾ ਸੇਵਨ ਕਰਕੇ, ਰੋਜਾਨਾਂ ਦੀ ਸਰੀਰਿਕ ਕਸਰਤ, ਹਰੀਆਂ ਸਬਜੀਆਂ ਅਤੇ ਫਲਾਂ ਦਾ ਸੇਵਨ ਕਰਕੇ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.