
ਪੀ ਐਮ ਸ਼੍ਰੀ ਸਕੂਲ ਤ੍ਰਿਪਤੀ ਵਿਖੇ ਆਫ਼ਤ ਪ੍ਰਬੰਧਨ ਟੀਮਾਂ ਤਿਆਰ ਹੋਣਗੀਆਂ : ਡਾਕਟਰ ਨਰਿੰਦਰ ਕੁਮਾਰ
- by Jasbeer Singh
- July 12, 2025

ਪੀ ਐਮ ਸ਼੍ਰੀ ਸਕੂਲ ਤ੍ਰਿਪਤੀ ਵਿਖੇ ਆਫ਼ਤ ਪ੍ਰਬੰਧਨ ਟੀਮਾਂ ਤਿਆਰ ਹੋਣਗੀਆਂ : ਡਾਕਟਰ ਨਰਿੰਦਰ ਕੁਮਾਰ ਪਟਿਆਲਾ, 12 ਜੁਲਾਈ 2025 : ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪਤੀ ਵਿਖੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਨਾਗਰਿਕ ਸੁਰੱਖਿਆ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਲਈ ਟ੍ਰੇਨਿੰਗ ਦੇਕੇ, ਟੀਮਾਂ ਤਿਆਰ ਕੀਤੀਆਂ ਜਾਣਗੀਆਂ, ਤਾਂ ਜ਼ੋ ਉਨ੍ਹਾਂ ਦੇ ਵਿਦਿਆਰਥੀ, ਹਮੇਸ਼ਾ ਲਈ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣ ਜਾਣ, ਇਹ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾਕਟਰ ਨਰਿੰਦਰ ਕੁਮਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ, ਆਵਾਜਾਈ ਹਾਦਸਿਆਂ ਕਾਰਨ ਲੱਖਾਂ ਲੋਕਾਂ ਦੀਆ ਮੌਤਾਂ, ਇਸ ਕਰਕੇ ਹੋ ਜਾਂਦੀਆਂ ਹਨ ਕਿਉਂਕਿ ਮੌਕੇ ਤੇ ਹਾਜਰ ਲੋਕਾਂ ਵਲੋਂ, ਟ੍ਰੇਨਿੰਗ ਨਾ ਹੋਣ ਕਾਰਨ, ਪੀੜਤਾਂ ਦੀ ਠੀਕ ਸਹਾਇਤਾ ਨਹੀਂ ਕੀਤੀ ਜਾਂਦੀ। ਇਸ ਮੌਕੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ, ਸ਼੍ਰੀ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਦੀ ਮਹੱਤਤਾ ਦੱਸੀ। ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਪੈਟਰੋਲੀਅਮ ਘਟਨਾਵਾਂ ਦੇ ਕਾਰਨਾਂ ਅਤੇ ਤੁਰੰਤ ਬਚਾਉ ਅਤੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਪ੍ਰਿੰਸੀਪਲ ਡਾਕਟਰ ਨਰਿੰਦਰ ਕੁਮਾਰ ਦੀ ਮਾਨਵਤਾਵਾਦੀ ਭਾਵਨਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਘਰ, ਮੱਹਲੇ, ਕਾਰੋਬਾਰੀ ਅਦਾਰੇ ਇਮਾਰਤਾਂ, ਗੱਡੀਆਂ ਵਿਖੇ ਵੀ ਅੱਗਾਂ ਲਗਣ, ਗੈਸਾਂ ਲੀਕ, ਬਿਜਲੀ ਸ਼ਾਟ ਸਰਕਟ ਹੋ ਰਹੇ ਹਨ। ਅਜਿਹੇ ਹਾਲਾਤਾਂ ਦੌਰਾਨ ਸਿਖਿਅਤ ਨੋਜਵਾਨਾਂ ਵਲੋਂ ਤੁਰੰਤ ਠੀਕ ਕਾਰਵਾਈਆਂ ਕਰਕੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਟੀਚਰ ਸ੍ਰੀਮਤੀ ਵਰਿੰਦਰ ਕੌਰ, ਸਕਿਉਰਿਟੀ ਅਤੇ ਹਰਜੀਤ ਕੌਰ, ਰੀਟੇਲ ਵਿਸ਼ਾ ਇੰਚਾਰਜ ਨੇ ਟ੍ਰੇਨਿੰਗ ਦੇਣ ਵਿੱਚ ਪੂਰਨ ਸਹਿਯੋਗ ਦਿੱਤਾ ।