July 6, 2024 01:26:18
post

Jasbeer Singh

(Chief Editor)

Patiala News

ਐਨ.ਵੀ.ਡੀ.ਬੀ.ਪੀ.ਐਲ ਫੈਕਟਰੀ ਸੰਧਾਰਸੀੇ ਮਨਾਇਆ ਜਿਲ੍ਹਾ ਪੱਧਰੀ ਵਿਸ਼ਵ ਮਲੇਰੀਆ ਦਿਵਸ

post-img

ਪਟਿਆਲਾ, 25 ਅਪ੍ਰੈਲ (ਜਸਬੀਰ)-ਪੰਜਾਬ ਸਰਕਾਰ ਸਿਹਤ ਤੇਂ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿਚ ਥੀਮ ‘‘ਇਕਸਾਰਤਾ ਵਾਲੇ ਸੰਸਾਰ ਲਈ ਮਲੇਰੀਆ ਵਿਰੁੱਧ ਲੜਾਈ ਨੂੰ ਤੇਜ ਕਰਨਾ‘‘ ਤਹਿਤ ਅੱਜ ਵਿਸ਼ਵ ਮਲੇਰੀਆ ਦਿਵਸ ਐਨ.ਵੀ.ਡੀ.ਬੀ.ਪੀ.ਐਲ, ਸੰਧਾਰਸੀ ਬਲਾਕ ਹਰਪਾਲਪੁਰ ਵਿਖੇ ਖਾਸਤੌਰ ਤੇ ਫੈਕਟਰੀ ਵਰਕਰਾਂ ਨੂੰ ਮੁੱਖ ਰੱਖਦਿਆਂ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰਆਤ ਵਿੱਚ ਪੀ.ਐਚ.ਸੀ, ਹਰਪਾਲਪੁਰ ਦੇ ਬੀ.ਈ.ਈ ਜਪਿੰਦਰਪਾਲ ਕੌਰ ਵੱਲੋਂ ਜਿਲੇ ਤੋਂ ਆਏ ਉੱਚ ਅਧਿਕਾਰੀਆਂ ਨੂੰ ਜੀ ਆਇਆ ਕਿਹਾ।ਹਾਜਰੀਨ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇਂ ਕਿਹਾ ਕਿ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਮਲੇਰੀਆ, ਡੇਂਗੂੁ, ਚਿਕਨਗੁਨੀਆਂ ਦੀ ਰੋਕਥਾਮ ਲਈ ਜਰੂਰੀ ਹੈ ਕਿ ਖੜੇ ਪਾਣੀ ਦੇ ਸਰੋਤਾ ਨੂੰ ਖਤਮ ਕੀਤਾ ਜਾਵੇ।ਉਹਨਾਂ ਫੈਕਟਰੀ ਦੇ ਅਧਿਕਾਰੀਆਂ ਅਤੇ ਵਰਕਰਾਂ ਅਤੇ ਆਏ ਸਿਹਤ ਕਰਮੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ/ ਮੁੱਹਲਿਆ ਵਿੱਚ ਘਰੋਂ ਘਰੀ ਖੜੇ ਪਾਣੀ ਦੇ ਸਰੋਤ ਚੈਕ ਕਰਨ ਅਤੇ ਮਰੇਲੀਆਂ/ਡੇਂਗੂੁ ਦੇ ਖਾਤਮੇ ਲਈ ਰਲਮਿਲ ਕੇ ਹੰਭਲਾ ਮਾਰਨ ਤੇਂ ਜੌਰ ਦਿੱਤਾ।ਉਹਨਾਂ ਸਿਹਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਜਨਤਾ ਨੂੰ ਪਬਲਿਕ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋਕਿ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।ਉਹਨਾਂ ਕਿਹਾ ਕਿ ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਪਰਜੀਵੀਆਂ ਦਵਾਰਾ ਹੁੰਦੀ ਹੈ ਜੋ ਸੰਕਰਮਿਤ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਜੋ ਕਿ ਇਲਾਜ ਯੋਗ ਹੈ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਮਲੇਰੀਆ ਦੇ ਸਥਾਨਕ ਪ੍ਰਸਾਰਣ (ਲੋਕਲ ਟਰਾਂਸਮਿਸ਼ਨ) ਦੀ ਮੁੜ ਸਥਾਪਨਾ ਨੁੰ ਰੋਕਣ ਲਈ ਲਗਾਤਾਰ ਉਪਰਾਲੇ ਜਾਰੀ ਹਨ।ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿੱਲਕੁਲ ਮੁਫਤ ਕੀਤੀ ਜਾ ਰਹੀ ਹੈ। ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਜਿਲ੍ਹੇ ਵਿੱਚ ਪਿਛਲੇ ਤਿੰਨ ਸਾਲਾਂ ਦੋਰਾਣ ਮਲੇਰੀਆ ਦਾ ਲੋਕਲ ਕੇਸ ਨਹੀ ਪਾਇਆ ਗਿਆ।ਜਿਸ ਨਾਲ ਅਸੀ ਜਿਲ੍ਹਾ ਪਟਿਆਲਾ ਨੂੰ ਮਲੇਰੀਆ ਐਲੀਮੀਨੇਟ ਕਰਨ ਦਾ ਟੀਚਾ ਪੁਰਾ ਕਰ ਲਿਆ ਹੈ ਅਤੇ ਹੁਣ ਜਿਲ੍ਹੇ ਵਿੱਚ ਕੰਮ ਕਾਜ ਲਈ ਬਾਹਰੀ ਰਾਜਾਂ ਤੋਂ ਆ ਰਹੀ ਲੇਬਰ ਦੀ ਸਕਰੀਨਿੰਗ ਤੇ ਜੋਰ ਦਿਤਾ ਜਾ ਰਿਹਾ ਹੈ ਤਾਂ ਜੋ ਅੱਗੇ ਲੋਕਲ ਟਰਾਂਸਮਿਸ਼ਨ ਨਾ ਹੋ ਸਕੇ।ਇਸ ਦੇ ਨਾਲ ਹੀ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੁ, ਚਿਕਨਗੁਨੀਆਂ ਆਦਿ ਦੀ ਰੋਕਥਾਮ ਲਈ ਮੱਛਰਾਂ ਦੇ ਲਾਰਵਾ ਨੂੰ ਖਤਮ ਕਰਨ ਲਈ ਤਲਾਬਾ/ਟੋਭਿਆਂ ਵਿੱਚ ਗੰਬੂਜੀਆ ਮੱਛਲੀ ਛੱਡਣਾ, ਖੜੇ ਪਾਣੀ ਵਿੱਚ ਲਾਰਵਾ ਸਾਈਡਲ ਦਵਾਈ ਦਾ ਸਪਰੇ ਕਰਨਾ ਜਾਰੀ ਹੈ।ਉਹਨਾਂ ਕਿਹਾ ਕਿ ਪ੍ਰਾਈਵੇਟ ਖੇਤਰ ਵਿੱਚ ਮਲੇਰੀਆ ਕੇਸਾਂ ਦੀ ਨੋਟੀਫਿਕੇਸ਼ਨ ਨੁੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕੇਸ ਸਾਹਮਣੇ ਆਉਣ ਤੇਂ ਵਿਭਾਗ ਵੱਲੋਂ ਸਮੇ ਸਿਰ ਬਿਮਾਰੀ ਦੀ ਰੋਕਥਾਮ ਲਈ ਯੌਗ ਉਪਰਾਲੇ ਕੀਤੇ ਜਾ ਸਕਣ।ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਤੋ ਮਲੇਰੀਆ ਮੁਕਤ ਪ੍ਰਮਾਣਤਾ ਲੈਣ ਲਈ ਮਲੇਰੀਆ ਜਾਂਚ ਦੇ ਟੀਚੇ ਵਧਾ ਕੇ 10 ਪ੍ਰਤੀਸ਼ਤ ਸਲਾਨਾ ਅਬਾਦੀ ਦੇ ਹਿਸਾਬ ਨਾਲ ਵਧਾ ਦਿੱਤੇ ਗਏ ਹਨ ਤਾ ਜੋ ਪੁੱਖਤਾ ਤੋਰ ਤੇ ਮਲੇਰੀਆ ਉਣਮੂਲਣ ਦੀ ਪ੍ਰਾਪਤੀ ਕੀਤੀ ਜਾ ਸਕੇ ।ਇਸ ਮੋਕੇ ਡਾ.ਦਿਵਯਜੋਤ ਸਿੰਘ ਵੱਲੋਂ ਸਾਫ ਸੁੱਥਰਾ ਤੇ ਗੁਣਵੱਤਾ ਵਾਲੇ ਪਾਣੀ ਦੀ ਵਰਤੋ ਕਰਨ ਬਾਰੇ ਕਿਹਾ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਿਕਸ਼ਿਆਂ ਨੂੰ ਰਵਾਨਾ ਕੀਤਾ ਗਿਆ ਅਤੇ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਘਨੋਰ ਡਾ. ਰਾਜਨੀਤ ਰੰਧਾਵਾਂ , ਸੀਨੀਅਰ ਮੈਡੀਕਲ ਅਫਸਰ ਹਰਪਾਲਪੁਰ , ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੌਰ , ਸਹਾਇਕ ਮਲੇਰੀਆ ਅਫਸਰ ਗੁਰਜੰਟ ਸਿੰਘ, ਐਸ.ਆਈ ਪਰਮਜੀਤ ਸਿੰਘ , ਲਖਵਿੰਦਰ ਸਿੰਘ ਐਸ ਆਈ, ਹਰੀਸ਼ ਭੱਟ ਐਸ.ਆਈ, ਜਗਦੀਪ ਸਿੰਘ ਐਸ.ਆਈ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਸਨ। Photo 30

Related Post