ਕਿਸਾਨ ਖੇਤੀਬਾੜੀ ਯੂਨਵਰਸਿਟੀ ਤੋਂ ਮਨਜ਼ੂਰਸ਼ੁਦਾ ਝੋਨੇ ਦੇ ਬੀਜ ਹੀ ਲਗਾਉਣ: ਪ੍ਰਧਾਨ ਤਰਸੇਮ ਸ਼ੈਣੀ
- by Jasbeer Singh
- April 25, 2024
ਪਟਿਆਲਾ, 25 ਅਪ੍ਰੈਲ (ਜਸਬੀਰ)-ਆਲ ਇੰਡੀਆ ਅਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੂੰ ਸ਼ੈਲਰ ਮਾਲਕਾਂ ਦਾ ਇਕ ਜ਼ਿਲਾ ਪ੍ਰਧਾਨ ਅਤੇ ਪੰਜਾਬ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ ਦੀ ਅਗਵਾਟੀ ਹੇਠ ਮਿਲਿਆ। ਜਿਸ ਵਿਚ ਸ਼ੈਲਰ ਮਾਲਕਾਂ ਨੇ ਮੰਗ ਕੀਤੀ ਕਿ ਝੋਨੇ ਦੀ ਪਿਛਲੇ ਸਮੇਂ ਦੌਰਾਨ ਪੀ. ਆਰ. 126 ਦੀ ਬਿਜਾਈ ਨੂੰ ਲੈ ਕੇ ਜਿਹੜਾ ਵਿਵਾਦ ਉਠਿਆ ਹੈ ਉਸ ਬਾਰੇ ਸਰਕਾਰ ਨੂੰ ਨਕਲੀ ਬੀਜਾਂ ’ਤੇ ਨੱਥ ਪਾਉਣੀ ਚਾਹੀਦੀ ਹੈ। ਇਥੇ ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ੈਲਰ ਇੰਡਸਟਰੀ ਵਲੋਂ ਵੱਖ ਵੱਖ ਅਖਬਾਰਾਂ ਰਾਹੀਂ ਕਿਸਾਨਾਂ ਨੂੰ ਪੀ. ਆਰ. 126 ਝੋਨਾ ਨਾ ਬੀਜਣ ਲਈ ਅਪੀਲ ਕੀਤੀ ਜਾ ਰਹੀ ਹੈ ਜਦੋਂ ਕਿ ਪੀ. ਆਰ. 126 ਝੋਨੇ ਦੀ ਕਿਸਮ ਲਗਭਗ 4-5 ਸਾਲਾਂ ਤੋਂ ਬੀਜੀ ਜਾ ਰਹੀ ਹੈ, ਇਸ ਦੀ ਮੁੱਖ ਅਸਲੀਅਤ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਪੀ. ਆਰ. 126 ਨੂੰ ਬੀਜਣ ਲਈ ਕਿਸਾਨਾਂ ਨੂੰ ਕਿਹਾ ਤਾਂ ਉਸ ਤੋਂ ਬਾਅਦ ਬੀਜ ਵੇਚਣ ਵਾਲਿਆਂ ਵਲੋਂ ਵੱਡੇ ਪੱਧਰ ’ਤੇ ਨਕਲੀ ਬੀਜ ਵੇਚ ਕੇ ਕਿਸਾਨਾਂਦੀ ਲੁੱਟ-ਖਸੁੱਟ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵਲੋਂ ਮਨਜ਼ੂਰਸ਼ੁਦਾ ਬੀਜ ਹੀ ਲਗਾਉਣ ਨਕਲੀ ਬੀਜ਼ ਨੂੰ ਰੋਕਣ ਲਈ ਯੂਨੀਵਰਸਿਟੀ ਕੋਲ ਕੋਈ ਮਾਪਦੰਡ ਨਹੀਂ ਹੁੰਦੇ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਝੋਨੇ ਦੀ ਮਾੜੀ ਫਸਲ ਹੋਣ ’ਤੇ ਭੁਗਤਣਾ ਪੈਂਦਾ ਹੈ ਅਤੇ ਫਿਰ ਸ਼ੈਲਰ ਇੰਡਸਟਰੀ ਨੂੰ ਭੁਗਤਣਾ ਪੈਂਦਾ ਹੈ ਕਿਉਕਿ ਜਦੋਂ ਸ਼ੈਲਰ ਮਾਲਕਾਂ ਵਲੋਂ ਮਿ�ਿਗ ਕਰਨ ਉਪਰੰਤ ਝੋਨੇ ਵਿਚੋਂ ਬਣਾਏ ਚਾਵਲ ਦੀ ਡੈਮੇਜ ਡਿਸਕਲਰਡ ਚਾਵਲਾਂ ਦੀ ਮਾਤਰਾ ਬਹੁਤ ਜ਼ਿਆਦਾ ਨਿਕਲ ਜਾਂਦੀ ਹੈ ਅਤੇ ਚਾਵਲ ਵਿਚ ਟੁਕੜਾ 35 ਫੀਸਦੀ ਅਤੇ 45 ਫੀਸਦੀ ਵੱਧ ਹੋਇਆ ਜੋ ਕਿ ਸਰਕਾਰੀ ਮਾਪਦੰਡਾਂ ਦਾ 25 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ੈਲਰਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਸਾਲ 2023-24 ਝੋਨੇ ਦੇ ਸੀਜ਼ਨ ਵਿਚ ਜੋ ਗਲਤੀਆਂ ਕੀਤੀਆਂ ਹਨ, ਉਸ ਦਾ ਨਤੀਜਾ ਸਾਡੇ ਸਾਹਮਣੇ ਆ ਰਿਹਾ ਹੈ। ਇਨ੍ਹਾਂ ਗਲਤੀਆਂ ਨੂੰ ਆਉਣ ਵਾਲੇ ਸਮੇਂ ਵਿਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਨਾਲ ਹੀ ਜਿਥੇ ਹਾਈਬਿ੍ਰਡ ਸੀਡ ਜੋ ਕਿ ਯੂਨੀਵਰਸਿਟੀ ਵਲੋਂ ਨਿਰਧਾਰਿਤ ਨਹੀਂ ਹਨ, ਉਨ੍ਹਾਂ ਦੇ ਬਾਜ਼ਾਰ ਵਿਚ ਆਉਣ ਦੇ ਨਾਲ ਬਹੁਤ ਵੱਡੀ ਪੱਧਰ ’ਤੇ ਚਾਵਲ ਵਿਚ ਟੁਕੜਾ ਹੁੰਦਾ ਹੈ, ਇਸ ਦਾ ਖਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ। ਚਾਵਲ ਦੀ ਐਫ. ਸੀ. ਆਈ. ਦੇ ਮਾਪਦੰਡਾਂ ਅਨੁਸਾਰ ਕੁਆਲਟੀ ਨਾ ਬਣਨ ਕਰਕੇ ਸ਼ੈਲਰ ਮਾਲਕਾਂ ਨੂੰ 50 ਤੋਂ 70 ਹਜ਼ਾਰ ਪ੍ਰਤੀ ਕੰਸਾਈਨਮੈਂਟ ਨੁਕਸਾਨ ਹੋ ਰਿਹਾ ਹੈ ਅਤੇ ਇੰਡਸਟਰੀ ਬੰਦ ਹੋਣ ਕਿਨਾਰੇ ਹੈ। ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਆੜ੍ਹਤੀਆਂ ਨੇ ਸ਼ੈਲਰ ਇੰਡਸਟਰੀ ਵਿਚ ਵੀ ਸ਼ਮੂਲੀਅਤ ਕੀਤੀ ਹੈ। ਉਸ ਤੋਂ ਲੱਗਦਾ ਸੀ ਕਿ ਹੁਣ ਆੜ੍ਹਤੀ ਭਰਾ ਵੀ ਸ਼ੈਲਰ ਮਾਲਕਾਂ ਦੇ ਦੁੱਖ ਸਮਝ ਕੇ ਚੰਗਾ ਝੋਨੇ ਹੀ ਤੋਲਿਆ ਕਰਨਗੇ ਪਰ ਉਸ ਦਾ ਉਲਟ ਹੀ ਹੋਇਆ ਕਿ ਬਹੁਤੇ ਆੜ੍ਹਤੀਆਂ ਵਲੋਂ ਸਰਕਾਰੀ ਮਾਪਦੰਡਾਂ ਨੂੰ ਛਿੱਕੇ ਟੰਗਦੇ ਹੋਏ 26-27 ਫੀਸਦੀ ਨਮੀ ਵਾਲਾ ਝੋਨਾ ਸਿੱਧਾ ਟਾਲੀਆਂ ਨਾਲ ਕੰਡਾ ਕਰਵਾ ਕੇ ਮੰਡੀ ਵਿਚ ਉਤਾਰ ਲਿਆ ਜਾਂਦਾ ਹੈ ਜੋ ਕਿ ਬਿਨਾ ਕਿਸੇ ਕੁਆਲਟੀ ਚੈਕ ਦੇ ਉਹ ਬੋਰੀਆਂ ਵਿਚ ਭਰ ਕੇ ਸ਼ੈਲਰਾਂ ਵਿਚ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਕਤ ਮਸਲੇ ਨੂੰ ਦੇਖਦੇ ਹੋਏ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੀ. ਆਰ. 126 ਝੋਨੇ ਦਾ ਇਨ੍ਹਾਂ ਵੱਡਾ ਕਸੂਰ ਨਹੀਂ, ਜਿੰਨਾ ਜ਼ਿਆਦਾ ਸ਼ੈਲਰ ਮਾਲਕਾਂ ਨੇ ਵੱਧ ਨਮੀ ਵਾਲਾ ਝੋਨਾ ਚੁੱਕਿਆ ਅਤੇ ਉਸ ਤੋਂ ਬਾਅਦ ਬਰਸਾਤਾਂ ਨਾਲ ਖਰਾਬ ਹੋਇਆ ਝੋਨਾ ਆੜ੍ਹਤੀਆਂ ਵਲੋਂ ਬੋਰੀਆਂ ਵਿਚ ਭਰੇ ਜਾਣ ਦਾ ਨਤੀਜਾ ਹੈ। ਵੱਡੀ ਮਾਰ ਉਸ ਸਮੇਂ ਪਈ ਜਦੋਂ ਪੰਜਾਬ ਸਰਕਾਰ ਵਲੋਂ ਐਫ. ਆਰ. ਕੇ. ਦਾ ਟੈਂਡਰ ਦੋ ਮਹੀਨੇ ਲੇਟ ਕਰ ਦਿੱਤਾ ਗਿਆ, ਜਿਸ ਨਾਲ ਮਿ�ਿਗ ਦਾ ਕੰਮ ਬਹੁਤ ਦੇਰੀ ਨਾਲ ਸ਼ੁਰੂ ਹੋਇਆ ਅਤੇ ਇਨ੍ਹਾਂ ਸਾਰੇ ਹਾਲਾਤਾਂ ਵਿਚ ਇਸ ਦਾ ਖਮਿਆਜ਼ਾ ਸ਼ੈਲਰ ਮਾਲਕ ਭੁਗਤ ਰਹੇ ਹਨ ਅਤੇ ਜਿਸ ਤੋਂ ਸ਼ੈਲਰ ਮਾਲਕਾਂ ਨੂੰ ਵੱਡੀ ਨਸੀਹਤ ਲੈਣ ਦੀ ਲੋੜ ਹੈ ਅਤੇ ਭਵਿੱਖ ਵਿਚ ਮੰਡੀਆਂ ਵਿਚ ਝੋਨਾ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਖਰੀਦਿਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਕੀਤੇ ਬੀਜ ਹੀ ਖਰੀਦੇ ਜਾਣ। ਸੋ ਆਪਣੀਆਂ ਕੀਤੀਆਂ ਗਲਤੀਆਂ ਤੋਂ ਸਬਕ ਲੈਣ ਤੋਂ ਬਾਅਦ ਅੱਗੇ ਕਿਸ ਤਰ੍ਹਾਂ ਦਾ ਕੰਮ ਕਰਨਾ ਹੈ, ਲਈ ਵੀ ਸੋਚਣ ਦਾ ਸਮਾਂ ਆ ਗਿਆ ਹੈ। ਜ਼ਿਲਾ ਪ੍ਰਧਾਨ ਤੇ ਪੰਜਾਬ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੀ. ਆਰ. 126 ਦੇ ਨਕਲੀ ਤੇ ਅਣ-ਅਧਿਕਾਰਤ ਬੀਜ਼ ਵੱਡੀ ਗਿਣਤੀ ਵਿਚ ਮਾਰਕੀਟ ਵਿਚ ਆ ਗਏ ਹਨ। ਇਸ ਮੌਕੇ ਸੁਰੇਸ਼ ਕੁਮਾਰ ਭੋਲਾ ਸਮਾਣਾ, ਅਮਰਜੀਤ ਸਿੰਘ ਪੰਜਰਥ ਸਮਾਣਾ, ਪ੍ਰਦਮਣ ਸਿੰਘ ਵਿਰਕ ਸਮਾਣਾ, ਅਨੂ ਸਮਾਣਾ, ਕਿੱਟੀ ਸਮਾਣਾ, ਬੋਵੀ ਸਮਾਣਾ, ਗੋਬਿੰਦ ਸਮਾਣਾ, ਨਰੇਸ਼ ਕੁਮਾਰ ਘੱਗਾ, ਗੁਰਮੇਜ਼ ਸਿੰਘ ਭੁਨਰਹੇੜੀ, ਦਿਲਬਾਗ ਸਿੰਘ, ਪਵਨ ਸਿੰਗਲਾ ਸਨੋਰ, ਅਮਰਜੀਤ ਸਿੰਘ ਬਖਸ਼ੀਵਾਲਾ, ਅਸ਼ੋਕ ਕੁਮਾਰ ਮੋਢੀ, ਰਾਕੇਸ਼ ਕੁਮਾਰ ਰਿੰਕੂੁ, ਰਾਜਿੰਦਰ ਗੁਪਤਾ, ਭੁਪਿੰਦਰ ਸਿੰਘ ਦੇਵੀਗੜ੍ਹ, ਜੀਤ ਸਿੰਘ, ਰਾਜਵਿੰਦਰ ਸਿੰਘ, ਪਿਊਸ਼ ਦੇਵੀਗੜ੍ਹ, ਰਣਧੀਰ ਸਿੰਘ ਭੁਨਰਹੇੜੀ, ਸਤੀਸ਼ ਗਰਗ ਨਾਭਾ, ਦਰਸ਼ਨ ਕੁਮਾਰ ਅਤੇ ਸੰਜੀਵ ਸਿਲਪਾ ਵੀ ਹਾਜਰ ਸਨ।

