post

Jasbeer Singh

(Chief Editor)

crime

ਪਿੰਡ ਆਦਮਪੁਰ ਨੇੜੇ ਭਾਖੜਾ ਨਹਿਰ ਦੇ ਕਿਨਾਰੇ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਸਬੰਧੀ ਜਿਲ੍ਹਾ ਪੁਲਸ ਨੇ 3 ਮੁਲਜ਼ਮਾਂ

post-img

ਪਿੰਡ ਆਦਮਪੁਰ ਨੇੜੇ ਭਾਖੜਾ ਨਹਿਰ ਦੇ ਕਿਨਾਰੇ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਸਬੰਧੀ ਜਿਲ੍ਹਾ ਪੁਲਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਫ਼ਤਹਿਗੜ੍ਹ ਸਾਹਿਬ : ਪਟਿਆਲਾ ਰੋਡ `ਤੇ ਪੈਂਦੇ ਪਿੰਡ ਆਦਮਪੁਰ ਨੇੜੇ ਭਾਖੜਾ ਨਹਿਰ ਦੇ ਕਿਨਾਰੇ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਸਬੰਧੀ ਜਿਲ੍ਹਾ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਰਾਕੇਸ਼ ਯਾਦਵ ਪੀ. ਪੀ. ਐੱਸ., ਕਪਤਾਨ ਪੁਲਿਸ (ਡੀ) ਫਤਹਿਗੜ੍ਹ ਨੇ ਦੱਸਿਆ ਕਿ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਰਹਿੰਦ ਵੱਲੋਂ ਵੱਖੋ-ਵੱਖ ਪੱਖਾਂ ਤੋਂ ਜਾਂਚ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਸਬੰਧੀ ਮੁਕੱਦਮਾ ਨੰਬਰ 182 ਮਿਤੀ 26.11.2024 ਅ/ਧ 299,196,325,109, ਬੀ. ਐਨ. ਐਸ., ਸੈਕਸ਼ਨ 8, ਪੰਜਾਬ ਪ੍ਰੋਹਿਬੇਸ਼ਨ ਆਫ਼ ਕਾਓ ਸਲਾਟਰ ਐਕਟ 1955, ਸੈਕਸ਼ਨ 11, ਪ੍ਰੀਵੈਂਸ਼ਨ ਆਫ਼ ਕਰੂਐਲਿਟੀ ਟੂ ਐਨੀਮਲ ਐਕਟ 1960, 25/54/59 ਅਸਲਾ ਐਕਟ, ਥਾਣਾ ਸਰਹਿੰਦ ਬਰਬਿਆਨ ਨਿਕਸ਼ਨ ਕੁਮਾਰ ਵਾਸੀ ਪੱਕਾ ਬਾਗ ਰੋਪੜ, ਥਾਣਾ ਸਿਟੀ ਰੋਪੜ ਜ਼ਿਲ੍ਹਾ ਰੋਪੜ ਬਰਖਿਲਾਫ ਗੱਡੀ ਬਰੈਜ਼ਾ ਨੰਬਰ ਡੀ. ਐੱਲ 9 ਸੀਏ ਡਬਲਿਊ 3278, ਸਵਾਰ ਨਾ-ਮਾਲੂਮ ਵਿਅਕਤੀਆਂ ਦੇ ਦਰਜ ਕੀਤਾ ਗਿਆ ਸੀ । ਤਫਤੀਸ਼ ਦੌਰਾਨ ਮੁਹੰਮਦ ਰਫੀ ਵਾਸੀ ਗਗੜਾ ਥਾਣਾ ਸਮਰਾਲਾ ਹਾਲ ਵਾਸੀ ਡੇਰਾ ਭੱਟਮਾਜਰਾ ਥਾਣਾ ਸਰਹਿੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਬਾਗ ਅਲੀ ਵਾਸੀ ਤਲਵਾੜਾ ਥਾਣਾ ਮੰਡੀ ਗੋਬਿੰਦਗੜ੍ਹ ਹਾਲ ਵਾਸੀ ਡੇਰਾ ਭੱਟਮਾਜਰਾ ਥਾਣਾ ਸਰਹਿੰਦ, ਰਹਿਮ ਅਲੀ ਵਾਸੀ ਤਲਵਾੜਾ, ਥਾਣਾ ਮੰਡੀ ਗੋਬਿਦਗੜ੍ਹ, ਸਰਾਜ ਅਲੀ ਵਾਸੀ ਤਲਵਾੜਾ, ਥਾਣਾ ਮੰਡੀ ਗੋਬਿਦਗੜ੍ਹ ਹਾਲ ਵਾਸੀ ਡੇਰਾ ਭੱਟਮਾਜਰਾ ਥਾਣਾ ਸਰਹਿੰਦ ਅਤੇ ਗੁਫਰਾਨ ਨੂੰ ਨਾਮਜ਼ਦ ਕਰ ਕੇ ਮੁਲਜ਼ਮ ਮੁਹੰਮਦ ਰਫੀ, ਬਾਗ ਅਲੀ ਅਤੇ ਰਹਿਮ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਮੁਲਜ਼ਮਾਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ 3 ਮੋਟਰਸਾਈਕਲ, 1 ਛੋਟਾ ਹਾਥੀ ਅਤੇ 2 ਸ਼ੁਰੀਆਂ ਬਰਾਮਦ ਕੀਤੇ ਗਏ ਹਨ ਤੇ ਤਫਤੀਸ਼ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ ।

Related Post