post

Jasbeer Singh

(Chief Editor)

Patiala News

ਡਾ.ਗਾਂਧੀ ਤੇ ਕਾਂਗਰਸ ਆਗੂਆਂ ਨੇ ਪਹਿਲਗਾਮ ਨਰਸਾਂਹਾਰ ਦੇ ਖਿਲਾਫ ਕੱਢਿਆ ਕੈਂਡਲ ਮਾਰਚ

post-img

ਡਾ.ਗਾਂਧੀ ਤੇ ਕਾਂਗਰਸ ਆਗੂਆਂ ਨੇ ਪਹਿਲਗਾਮ ਨਰਸਾਂਹਾਰ ਦੇ ਖਿਲਾਫ ਕੱਢਿਆ ਕੈਂਡਲ ਮਾਰਚ ਪਟਿਆਲਾ, 25 ਅਪੈ੍ਰਲ : ਆਲ ਇੰਡੀਆ ਕਾਂਗਰਸ ਓ.ਬੀ.ਸੀ.ਸੈਲ ਦੇ ਕੋਆਰਡੀਨੇਟਰ ਅਤੇ ਜਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਨਰਿੰਦਰ ਪਾਲ ਲਾਲੀ, ਪਟਿਆਲਾ ਜਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਪਹਿਲਗਾਮ ਨਰਸਾਂਹਾਰ ਦੇ ਖਿਲਾਫ ਰੋਸ ਵਜੋਂ ਮਾਲ ਰੋਡ ਤੋਂ ਫੁਆਰਾ ਚੌਕ ਤੱਕ ਕੈਂਡਲ ਮਾਰਚ ਕੱਢਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਪਹੁੰਚੇ ਅਤੇ ਅੱਤਵਾਦੀਆਂ ਵੱਲੋਂ ਪਹਿਲਗਾਮ ਵਿਖੇ ਨਿਰਦੋਸ਼ ਲੋਕਾਂ ਤੇ ਕੀਤੇ ਗਏ ਕਤਲੇਆਮ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ। ਇਸ ਮੌਕੇ ਨਰਿੰਦਰ ਲਾਲੀ ਨੇ ਕਿਹਾ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਬੇਕਸੂਰ ਲੋਕਾਂ ਦਾ ਕਤਲ ਕਰਕੇ ਅਤੇ ਅਮਨ ਅਤੇ ਸ਼ਾਂਤੀ ਨੂੰ ਭੰਗ ਕੀਤਾ ਗਿਆ ਹੈ। ਕਿਉਂਕਿ ਇਸ ਹਮਲੇ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਕੀਤੀ ਜਾ ਰਹੀ ਸ਼ਾਂਤੀ ਦੇ ਦਾਵਿਆਂ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਅਤੇ ਇਸ ਹਮਲੇ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਖੁਫੀਆ ਏਜੰਸੀਆਂ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਹਨਾਂ ਅੱਗੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਸਤਪਾਲ ਮਹਿਤਾ, ਗੋਪੀ ਰੰਗੀਲਾ, ਜਿੰਮੀ ਗੁਪਤਾ,ਪਰਵੀਨ ਕੁਮਾਰ, ਸੰਜੇ ਸ਼ਰਮਾ, ਸਤੀਸ਼ ਕੰਬੋਜ, ਨਰਿੰਦਰ ਪੱਪਾ, ਨਰਿੰਦਰ ਨੀਟੂ, ਸ਼ਿਵ ਖੰਨਾ, ਹਰੀਸ਼ ਅਗਰਵਾਲ, ਮਾਸਟਰ ਨਿਰੰਜਨ ਦਾਸ, ਜਸਵਿੰਦਰ ਜਰਗੀਆ, ਰਣਜੀਤ ਸਿੰਘ ਥਿੰਦ, ਪ੍ਰਦੀਪ ਦੀਵਾਨ, ਅਸ਼ੋਕ ਖੰਨਾ ਸਵੀਟੀ ਅਤੇ ਸ਼ਾਮ ਲਾਲ ਤੇਜਾ ਹਾਜ਼ਰ ਸਨ।

Related Post