

ਨਸ਼ਾ ਤਸਕਰਾਂ ਨੂੰ ਨਹੀਂ ਜਾਵੇਗਾ ਬਖਸਿ਼ਆ : ਮੁੱਖ ਮੰਤਰੀ ਮਾਨ ਲੁਧਿਆਣਾ, 7 ਜੁਲਾਈ 2025 : ਪੰਜਾਬ ਦੇ ਲੁਧਿਆਣਾ ਪੱਛਮੀ ਵਿਚ ਵੋਟਰਾਂ ਵਲੋਂ ਦੁਆਈ ਗਈ ਜਿੱਤ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸਿ਼ਆ ਨਹੀਂ ਜਾਵੇਗਾ ਤੇ ਜਿਸਦੇ ਨਤੀਜੇ ਵਜੋਂ ਅੱਜ ਉਹ ਨਾਭਾ ਜੇਲ ਵਿਚ ਬੰਦ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ 13 ਅਪੈ੍ਰਲ 1919 ਨੂੰ ਅੰਗ੍ਰੇਜ਼ ਨੂੰ ਰੋਟੀ ਖੁਆਈ ਸੀ ਦਾ ਹਾਲ ਮਾੜਾ ਹੀ ਹੋਵੇਗਾ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਲੋਂ ਕਦੇ ਕਿਸੇ ਨੂੰ ਮੋਬਾਈਲ ਠੀਕ ਕਰਨ ਵਾਲਾ ਦੱਸਿਆ ਜਾਂਦਾ ਹੈ ਤੇ ਕਦੇ ਕਿਸੇ ਨੂੰ ਬੈਂਡ ਵਾਜੇ ਆਲਾ ਦੱਸਿਆ ਜਾਂਦਾ ਹੈ ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਿਕਰ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਘੁਟਾਲਾ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ ਤੇ ਕਾਤਲਾਂ ਦਾ ਸਾਥ ਦੇਣ ਵਾਲਿਆ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਪਾਰਟੀ ਦੀ ਨਹੀਂ ਸਗੋਂ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ : ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਪਾਰਟੀ ਦੀ ਜਿੱਤ ਨਹੀਂ ਸਗੋਂ ਇਹ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਡੇ ਨਸ਼ਾ ਤਸਕਰ ਨੂੰ ਜੇਲ ਭੇਜਿਆ ਹੈ ਤੇ ਸਰਕਾਰ ਹੁਣ ਬੇਅਦਬੀ ਉੱਤੇ ਕਾਨੂੰਨ ਬਣਾਉਣ ਜਾ ਰਹੀ ਹੈ ਅਤੇ ਹੁਣ ਵੀ ਕਾਂਗਰਸ, ਬੀ. ਜੇ. ਪੀ. ਨੂੰ ਪੁੱਛ ਲਵੇ ਉਹ ਕਾਨੂੰਨ ਨੂੰ ਸਮਰਥਨ ਦੇਵੇਗੀ।