
ਗੰਡਕੀ ਦਰਿਆ `ਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ `ਤੇ ਬਣੇ ਪੁਲ ਦਾ ਇਕ ਵੱਡਾ ਹਿੱਸਾ ਢੇਹਾ
- by Jasbeer Singh
- July 3, 2024

ਗੰਡਕੀ ਦਰਿਆ `ਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ `ਤੇ ਬਣੇ ਪੁਲ ਦਾ ਇਕ ਵੱਡਾ ਹਿੱਸਾ ਢੇਹਾ ਸੀਵਾਨ, 3 ਜੁਲਾਈ : ਭਾਰਤ ਦੇਸ਼ ਭਰ `ਚ ਮਾਨਸੂਨ ਕਾਰਨ ਜਿੱਥੇ ਮੋਹਲੇਧਾਰ ਮੀਂਹ ਪੈ ਰਹੇ ਹਨ, ਉੱਥੇ ਹੀ ਇਸ ਮੀਂਹ ਕਾਰਨ ਗੰਡਕੀ ਦਰਿਆ `ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਦਰਿਆ `ਤੇ ਬਣੇ ਪੁਲ ਦਾ ਇਕ ਵੱਡਾ ਹਿੱਸਾ ਬੁੱਧਵਾਰ ਯਾਨੀ ਕਿ ਅੱਜ ਢਹਿ ਗਿਆ। ਬਿਹਾਰ ਦੇ ਸੀਵਾਨ ਜ਼ਿਲ੍ਹੇ `ਚ ਵਾਪਰੀ ਇਸ ਘਟਨਾ ਤੋਂ ਬਾਅਦ ਇਹ ਸੂਬੇ ਦਾ 7ਵਾਂ ਪੁਲ ਹੈ, ਜੋ ਪਿਛਲੇ 15 ਦਿਨਾਂ ਵਿਚ ਇਸ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਜ਼ਿਲ੍ਹੇ ਦੇ ਦੇਵਰੀਆ ਬਲਾਕ `ਚ ਸਥਿਤ ਇਹ ਛੋਟਾ ਪੁਲ ਕਈ ਪਿੰਡਾਂ ਨੂੰ ਮਹਾਰਾਜਗੰਜ ਨਾਲ ਜੋੜਦਾ ਹੈ, ਜਿਸ ਕਾਰਨ ਮਹਾਰਾਜਗੰਜ ਦਾ ਇਨ੍ਹਾਂ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਘਟਨਾ `ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਡਿਪਟੀ ਵਿਕਾਸ ਕਮਿਸ਼ਨਰ ਮੁਕੇਸ਼ ਕੁਮਾਰ ਨੇ ਕਿਹਾ ਕਿ ਪੁਲ ਢਹਿਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।