

ਲੁਧਿਆਣਾ ਜੇਲ ਵਿਚ ਨਾਬਾਲਗ ਦੀ ਮੌਤ ਕਾਰਨ ਪਸਰਿਆ ਘਰ ਵਿਚ ਦੁਖਾਂ ਦਾ ਪਹਾੜ ਅਜਨਾਲਾ, 5 ਜੁਲਾਈ : ਜਿ਼ਲਾ ਲੁਧਿਆਣਾ ਵਿਖੇ ਬਣੀ ਜੇਲ ਵਿਚ ਅੰਦਰ ਬੰਦ ਰੋਹਿਤ ਨਾਮ ਦੇ ਲੜਕੇ ਦੀ ਜੇਲ ਅੰਦਰ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਰੋਹਿਤ ਦਾ ਜਿਸ ਲੜਕੀ ਨਾਲ ਪ੍ਰੇਮ ਸਬੰਧ ਸੀ ਦੇ ਚਲਦਿਆਂ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਤੇ ਪੁਲਸ ਵਿਚ ਸਿ਼ਕਾਇਤ ਦਰਜ ਕਰਵਾ ਕੇ ਜੇਲ ਵਿਚ ਭੇਜ ਦਿੱਤਾ ਗਿਆ ਸੀ ਪਰ ਹੁਣ ਉਸਦੀ ਜੇਲ ਵਿਚ ਹੀ ਮੌਤ ਹੋ ਗਈ ਹੈ।