

ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਮਿੰਟਾਂ ਸਕਿੰਟਾਂ ਵਿਚ ਹੀ ਸੜਿਆ ਸਮਾਨ ਦਿੜ੍ਹਬਾ : ਪੰਜਾਬ ਦੇ ਦਿੜ੍ਹਬਾ ਵਿਚ ਪੈਂਦੇ ਪਿੰਡ ਘਨੌੜ ਰਾਜਪੂਤਾਂ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਦੇ ਨਾਲ ਦੁਕਾਨ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੰਦਰਭਾਨ ਕਰਿਆਨਾ ਸਟੋਰ ਦਾ ਮਾਲਕ ਹਰ ਰੋਜ਼ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਸਮਾਣੇ ਚਲਾ ਜਾਂਦਾ ਸੀ। ਜਦੋਂ ਕਰੀਬ ਸਵੇਰੇ ਪੰਜ ਵਜੇ ਦੁਕਾਨ ਦੇ ਵਿੱਚੋਂ ਧੂਆਂ ਨਿਕਲਦਾ ਦੇਖਿਆ ਤਾਂ ਪਤਾ ਲੱਗਿਆ ਕਿ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ। ਪਿੰਡ ਦੇ ਲੋਕਾਂ ਨੇ ਆਪਣੇ ਤਰੀਕੇ ਨਾਲ ਅੱਗ `ਤੇ ਕਾਬੂ ਪਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।