
National
0
ਗਸ਼ਤ ਦੌਰਾਨ ਫੌਜ ਦੇ਼ ਜਵਾਨਾਂ ’ਤੇ ਹੋਇਆ ਵੱਡਾ ਆਈ. ਈ. ਡੀ. ਹਮਲਾ
- by Jasbeer Singh
- October 19, 2024

ਗਸ਼ਤ ਦੌਰਾਨ ਫੌਜ ਦੇ਼ ਜਵਾਨਾਂ ’ਤੇ ਹੋਇਆ ਵੱਡਾ ਆਈ. ਈ. ਡੀ. ਹਮਲਾ ਨਰਾਇਣਪੁਰ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ’ਚ ਸ਼ਨੀਵਾਰ ਨੂੰ ਗਸ਼ਤ ਦੌਰਾਨ ਫੋਜ਼ ਜਵਾਨਾਂ ’ਤੇ ਇਕ ਵੱਡਾ ਆਈਈਡੀ ਹਮਲਾ ਕੀਤਾ ਗਿਆ। ਆਈਜੀ ਬਸਤਰ ਪੀ ਸੁੰਦਰਰਾਜ ਨੇ ਦੱਸਿਆ ਕਿ ਨਕਸਲੀਆਂ ਨੇ ਗਸ਼ਤ ਕਰ ਰਹੀ ਟੀਮ ’ਤੇ ਹਮਲਾ ਕੀਤਾ ਅਤੇ ਆਈਈਡੀ ਧਮਾਕਾ ਕੀਤਾ। ਇਸ ਦੌਰਾਨ ਫ਼ੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਾਂਤੇਵਾੜਾ ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ ਦਾਂਤੇਵਾੜਾ-ਨਰਾਇਣਪੁਰ ਸਰਹੱਦ ਨੇੜੇ ਪਿੰਡ ਨੇਂਦੂਰ ਅਤੇ ਥੁਲਥੂਲੀ ਦੇ ਜੰਗਲਾਂ ਵਿੱਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ 38 ਨਕਸਲੀ ਮਾਰੇ ਗਏ। ਪੁਲਿਸ ਨੇ 31 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ 29 ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ।