post

Jasbeer Singh

(Chief Editor)

National

ਈ. ਡੀ. ਨੇ ਦਾਖਲ ਕੀਤਾ ਰਾਬਰਟ ਵਾਢਰਾ ਖਿਲਾਫ ਦੋਸ਼ ਪੱੱਤਰ

post-img

ਈ. ਡੀ. ਨੇ ਦਾਖਲ ਕੀਤਾ ਰਾਬਰਟ ਵਾਢਰਾ ਖਿਲਾਫ ਦੋਸ਼ ਪੱੱਤਰ ਨਵੀਂ ਦਿੱਲੀ, 21 ਨਵੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਵਾਢਰਾ ਦੇ ਪਤੀ ਤੇ ਕਾਰੋਬਾਰੀ ਰਾਬਰਟ ਵਾਢਰਾ (56) ਖਿਲਾਫ ਬ੍ਰਿਟੇਨ ਸਥਿਤ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ (63) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਦੋਸ਼-ਪੱਤਰ ਦਾਖਲ ਕੀਤਾ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸਤਗਾਸਾ ਧਿਰ ਦੀ ਸ਼ਿਕਾਇਤ ਇੱਥੇ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ `ਚ ਦਾਇਰ ਕੀਤੀ ਗਈ ਹੈ। ਵਾਢਰਾ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਹੈ ਇਹ ਦੂਸਰਾ ਦੋਸ਼ ਪੱਤਰ ਵਾਢਰਾ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ `ਚ ਇਹ ਦੂਜਾ ਦੋਸ਼-ਪੱਤਰ ਹੈ । ਜੁਲਾਈ ਵਿਚ ਈ. ਡੀ. ਨੇ ਹਰਿਆਣਾ ਦੇ ਸ਼ਿਕੋਹਪੁਰ `ਚ ਇਕ ਜ਼ਮੀਨ ਸੌਦੇ `ਚ ਕਥਿਤ ਗੜਬੜ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਉਨ੍ਹਾਂ ਖਿਲਾਫ ਦੋਸ਼-ਪੱਤਰ ਦਾਖਲ ਕੀਤਾ ਸੀ। ਈ. ਡੀ. ਭੰਡਾਰੀ ਨਾਲ ਜੁੜੇ ਮਾਮਲੇ `ਚ ਰਾਬਰਟ ਵਢੇਰਾ ਪਾਸੋਂ ਪੁੱਛਗਿੱਛ ਕਰ ਚੁੱਕੀ ਹੈ । ਭੰਡਾਰੀ ਦੀ ਹਵਾਲਗੀ ਦੀ ਬੇਨਤੀ ਬ੍ਰਿਟੇਨ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਸੀ । ਉਸ ਨੂੰ ਜੁਲਾਈ `ਚ ਦਿੱਲੀ ਦੀ ਇਕ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਸੀ। ਕੀ ਹੈ ਸਾਰਾ ਮਾਮਲਾ ਦਿੱਲੀ `ਚ ਇਨਕਮ ਟੈਕਸ ਵਿਭਾਗ ਵੱਲੋਂ 2016 `ਚ ਸੰਜੇ ਭੰਡਾਰੀ ਦੀਆਂ ਜਾਇਦਾਦਾਂ `ਤੇ ਛਾਪੇਮਾਰੀ ਕਰਨ ਤੋਂ ਬਾਅਦ ਉਹ ਲੰਡਨ ਭੱਜ ਗਿਆ ਸੀ । ਈ. ਡੀ. ਨੇ ਫਰਵਰੀ 2017 `ਚ ਭੰਡਾਰੀ ਤੇ ਹੋਰਨਾਂ ਖਿਲਾਫ ਪੀ. ਐੱਮ. ਐੱਲ. ਏ. ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ 2015 ਦੇ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਉਸ ਦੇ ਖਿਲਾਫ ਦਾਖਲ ਇਨਕਮ ਟੈਕਸ ਵਿਭਾਗ ਦੇ ਦੋਸ਼-ਪੱਤਰ ਨੂੰ ਧਿਆਨ ਵਿਚ ਲਏ ਜਾਣ ਤੋਂ ਬਾਅਦ ਦਰਜ ਕੀਤਾ ਗਿਆ ਸੀ ।

Related Post

Instagram