post

Jasbeer Singh

(Chief Editor)

Latest update

ਭੂਚਾਲ ਦੇ ਆਏ ਝਟਕਿਆਂ ਨੇ ਹਿਲਾਇਆ ਮਿਆਂਮਾਰ

post-img

ਭੂਚਾਲ ਦੇ ਆਏ ਝਟਕਿਆਂ ਨੇ ਹਿਲਾਇਆ ਮਿਆਂਮਾਰ ਨਵੀਂ ਦਿੱਲੀ, 19 ਜੁਲਾਈ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਮਿਆਂਮਾਰ ਵਿਚ ਅੱਜ ਭੂਚਾਲ ਦੇ ਆਏ ਜ਼ਬਰਦਸਤ ਝਟਕਿਆਂ ਨਾਲ ਪੂਰਾ ਮਿਆਂਮਾਰ ਹਿਲ ਗਿਆ। ਇਹ ਝਟਕੇ ਸ਼ਨੀਵਾਰ ਸਵੇਰੇ ਮਹਿਸੂਸ ਕੀਤੇ ਗਏ। ਕਿੰਨੀ ਦੀ ਭੂਚਾਲ ਦੀ ਤੀਬਰਤਾ ਮਿਆਂਮਾਰ ਵਿਚ ਆਏ ਸਵੇਰੇ ਸਵੇਰੇ ਭੂਚਾਲ ਦੀ ਤੀਬਰਤ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 3.7 ਸੀ । ਭੂਚਾਲ ਦੀ ਰਫ਼ਤਾਰ ਦੇ ਚਲਦਿਆਂ ਮਿਆਂਮਾਰ ਦੇ ਲੋਕ ਇਕ ਵਾਰ ਤਾਂ ਇੱਕੋਦਮ ਪੂਰੀ ਤਰ੍ਹਾਂ ਜਾਗ ਗਏ ਅਤੇ ਜਿਵੇਂ ਹੀ ਉਨ੍ਹਾਂ ਨੂੰ ਸਮਝ ਆਇਆ ਕਿ ਧਰਤੀ ਹਿੱਲ ਰਹੀ ਹੈ ਤਾਂ ਉਹ ਘਰਾਂ ਤੋਂ ਬਾਹਰ ਭੱਜਣ ਲੱਗ ਪਏ। ਸਿਰਫ਼ ਦਿਨ ਪਹਿਲਾਂ ਵੀ ਆਇਆ ਸੀ ਭੂਚਾਲ ਮਿਆਂਮਾਰ ਵਿਚ ਅੱਜ ਸ਼ਨੀਵਾਰ ਵਾਲੇ ਦਿਨ ਹੀ ਭੂਚਾਲ ਨਹੀਂ ਆਇਆ ਬਲਕਿ ਭੂਚਾਲ ਇਕ ਦਿਨ ਪਹਿਲਾਂ ਯਾਨੀ ਕਿ ਸ਼ੁੱਕਰਵਾਰ ਨੂੰ ਵੀ ਆਇਆ ਸੀ। ਜੋ ਭੂਚਾਲ ਅੱਜ ਸ਼ਨੀਵਾਰ ਵਾਲੇ ਦਿਨ ਆਇਆ ਹੈ 105 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਹੈ ਅਤੇ ਇਹ ਸਵੇਰ ਵੇਲੇ 3. 26 ਵਜੇ ਦੇ ਕਰੀਬ ਕਰੀਬ ਆਇਆ ਹੈ। ਜੋ ਭੂਚਾਲ ਸ਼ੁੱਕਰਵਾਰ ਨੂੰ ਆਇਆ ਸੀ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 4.8 ਸੀ ਤੇ ਉਸ ਭੂਚਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ ਤੇ ਉਸਦੀ ਡੂੰਘਾਈ 110 ਕਿਲੋਮੀਟਰ ਅੰਦਰ ਸੀ ।

Related Post