ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ
- by Jasbeer Singh
- January 14, 2026
ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ ਨਵੀਂ ਦਿੱਲੀ, 14 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਗੈਰ-ਕਾਨੂੰਨੀ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ `ਚ ਫ਼ਰਾਰ ਮੁੱਖ ਪ੍ਰਮੋਟਰਾਂ `ਚੋਂ ਇਕ ਰਵੀ ਉੱਪਲ ਸਮੇਤ ਵੱਖ-ਵੱਖ ਮੁਲਜ਼ਮਾਂ ਦੀ ਲੱਗਭਗ 21 ਕਰੋੜ ਰੁਪਏ ਦੀ ਹੋਰ ਜਾਇਦਾਦ ਕੁਰਕ ਕੀਤੀ ਹੈ। ਛੱਤੀਸਗੜ੍ਹ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਅਫ਼ਸਰਸ਼ਾਹਾਂ ਦੀ ਦੱਸੀ ਜਾਂਦੀ ਹੈ ਕਥਿਤ ਸ਼ਮੂਲੀਅਤ ਇਸ ਮਾਮਲੇ `ਚ ਛੱਤੀਸਗੜ੍ਹ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਅਫ਼ਸਰਸ਼ਾਹਾਂ ਦੀ ਕਥਿਤ ਸ਼ਮੂਲੀਅਤ ਦੱਸੀ ਜਾਂਦੀ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ 10 ਜਨਵਰੀ ਨੂੰ ਇਕ ਅੰਤਿਮ ਹੁਕਮ ਜਾਰੀ ਕੀਤਾ ਗਿਆ। ਪਿਛਲੇ ਹਫ਼ਤੇ ਈ. ਡੀ. ਨੇ ਇਸੇ ਤਰ੍ਹਾਂ ਦਾ ਇਕ ਹੁਕ਼ਮ ਜਾਰੀ ਕਰ ਕੇ ਮਹਾਦੇਵ ਆਨਲਾਈਨ ਬੁੱਕ (ਐੱਮ. ਓ. ਬੀ.) ਨਾਮੀ ਐਪ ਦੇ ਇਕ ਹੋਰ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਕੁਝ ਹੋਰ ਲੋਕਾਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀ।
