post

Jasbeer Singh

(Chief Editor)

Punjab

ਕੈਨੇਡਾ ਵਿਖੇ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਈ. ਡੀ. ਨੇ ਕੀਤੀ ਸਿਮਰਨਪ੍ਰੀਤ ਪਨੇਸਰ ਦੇ ਘਰ ਰੇਡ

post-img

ਕੈਨੇਡਾ ਵਿਖੇ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਈ. ਡੀ. ਨੇ ਕੀਤੀ ਸਿਮਰਨਪ੍ਰੀਤ ਪਨੇਸਰ ਦੇ ਘਰ ਰੇਡ ਮੋਹਾਲੀ : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਕੇਸ ਵਿੱਚ ਸ਼ਾਮਲ ਮੁਲਜ਼ਮ ਸਿਮਰਨਪ੍ਰੀਤ ਪਨੇਸਰ (32) ਦੇ ਘਰ ਅੱਜ ਛਾਪਾ ਮਾਰਿਆ। ਇਸ ਕੇਸ ਵਿੱਚ 4 ਕੁਇੰਟਲ ਸੋਨਾ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵਿੱਚ 6,600 ਸੋਨੇ ਦੀਆਂ ਰਾਡਾਂ ਇੱਕ ਟਰੱਕ ਰਾਹੀਂ ਕੈਨੇਡਾ ਭੇਜੀਆਂ ਗਈਆਂ ਸਨ।ਈ. ਡੀ. ਦੀਆਂ ਟੀਮਾਂ ਸਵੇਰੇ ਸੈਕਟਰ-79, ਮੋਹਾਲੀ ਸਥਿਤ ਪਨੇਸਰ ਦੇ ਘਰ ਪਹੁੰਚੀਆਂ ਅਤੇ ਚੰਡੀਗੜ੍ਹ ਦੇ 32 ਸੈਕਟਰ ਵਿਚ ਵੀ ਛਾਪੇਮਾਰੀ ਕੀਤੀ । ਪਨੇਸਰ ਜੋ ਕਿ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਹੈ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਉਕਤ ਕੇਸ ਕੈਨੇਡਾ ਵਿੱਚ ਹੋਈ ਸੋਨੇ ਦੀ ਵੱਡੀ ਚੋਰੀ ਨਾਲ ਜੁੜਿਆ ਹੋਇਆ ਹੈ, ਜਿੱਥੇ 4 ਕੁਇੰਟਲ ਸੋਨਾ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਈ. ਡੀ. ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post