ਧੀ ਦੀ ਡੋਲੀ ਤੋਰ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ ਲੁਧਿਆਣਾ, 2 ਦਸੰਬਰ 2025 : ਲੁਧਿਆਣਾ ਵਿੱਚ ਇੱਕ ਪਰਿਵਾਰ ਜੋ ਆਪਣੀ ਧੀ ਦੀ ਡੋਲੀ ਤੋਰ ਕੇ ਵਾਪਸ ਆ ਰਿਹਾ ਸੀ ਕਿ ਉਨ੍ਹਾਂ ਦੀ ਇਨੋਵਾ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ । ਜਿਸ ਦੌਰਾਨ ਕੁੜੀ ਦੇ ਮਾਪਿਆਂ ਅਤੇ ਚਾਚੀ ਦੀ ਮੌਤ ਹੋ ਗਈ ਜਦੋਂ ਕਿ ਦੋ ਰਿਸ਼ਤੇਦਾਰਾਂ ਦੀ ਹਾਲਤ ਗੰਭੀਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦਾ ਰਹਿਣ ਵਾਲਾ ਹੈ। ਸੂਚਨਾ ਮਿਲਦਿਆਂ ਹੀ ਬਰਾਤ ਨੇ ਲਈ ਵਾਪਸੀ ਹਾਦਸੇ ਦੀ ਜਾਣਕਾਰੀ ਮਿਲਦਿਾਂ ਹੀ ਲਾੜੀ ਦੀ ਬਰਾਤ ਜੋ ਕਿ ਜਲੰਧਰ ਜਾ ਰਹੀ ਸੀ ਅੱਧ ਵਿਚਕਾਰ ਸਰਹਿੰਦ ਵੱਲ ਮੁੜ ਆਈ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰ ਦੇ ਵਿਆਹ ਦੇ ਜਸ਼ਨ ਸੋਗ ਵਿੱਚ ਬਦਲ ਗਏ ਹਨ। ਲਾੜਾ ਜਲੰਧਰ ਦਾ ਰਹਿਣ ਵਾਲਾ ਹੈ ਦੇ ਚਲਦਿਆਂ ਵਿਆਹ ਦਾ ਸਮਾਗਮ ਲੁਧਿਆਣਾ ਦੇ ਇੱਕ ਮੈਰਿਜ ਪੈਲੇਸ ਵਿੱਚ ਰੱਖਿਆ ਗਿਆ ਸੀ, ਜਿੱਥੋਂ ਉਹ ਘਰ ਵਾਪਸ ਆ ਰਹੇ ਸਨ । ਮ੍ਰਿਤਕ ਪਰਿਵਾਰ ਕਾਰੋਬਾਰੀ ਸਨ ਅਤੇ ਸਰਹਿੰਦ ਵਿੱਚ ਇੱਕ ਬਾਈਕ ਸ਼ੋਅਰੂਮ ਦੇ ਮਾਲਕ ਸਨ।
