post

Jasbeer Singh

(Chief Editor)

Entertainment

Elvish Yadav: ਐਲਵਿਸ਼ ਯਾਦਵ ਲਈ ਮੁਸ਼ਕਿਲਾਂ ਨਹੀਂ ਹੋਈਆਂ ਘੱਟ, ਹੁਣ ਕੁੱਟਮਾਰ ਮਾਮਲੇ ਚ ਗੁਰੂਗ੍ਰਾਮ ਦੀ ਅਦਾਲਤ ਚ ਪੇਸ

post-img

Elvish Yadav: ਰੇਵ ਪਾਰਟੀ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ ਵਿੱਚ ਬਿੱਗ ਬੌਸ OTT 2 ਦੇ ਜੇਤੂ ਅਤੇ YouTuber ਐਲਵਿਸ਼ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋ ਸਾਥੀ ਈਸ਼ਵਰ ਅਤੇ ਵਿਨੈ ਨੂੰ ਵੀ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਸੀਨੀਅਰ ਵਕੀਲ ਉਮੇਸ਼ ਭਾਟੀ ਦੇਵਤਾ ਨੇ ਦੱਸਿਆ ਕਿ ਐਲਵਿਸ਼ ਯਾਦਵ, ਈਸ਼ਵਰ ਅਤੇ ਵਿਨੈ ਦੀ ਜ਼ਮਾਨਤ ਉੱਪਰ ਸੁਣਵਾਈ ਅੱਜ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੈ ਹਿੰਦ ਕੁਮਾਰ ਸਿੰਘ ਦੀ ਅਦਾਲਤ ਵਿੱਚ ਹੋਈ। ਐਲਵਿਸ਼ ਨੂੰ ਜ਼ਹਿਰ ਵਾਲੇ ਮਾਮਲੇ ਚ ਮਿਲੀ ਜ਼ਮਾਨਤ ਇਸਦੇ ਨਾਲ ਹੀ ਐਲਵਿਸ਼ ਯਾਦਵ ਨੂੰ ਸਾਗਰ ਠਾਕੁਰ ਤੇ ਹਮਲੇ ਦੇ ਮਾਮਲੇ ਚ ਗੁਰੂਗ੍ਰਾਮ ਦੀ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਐਲਵਿਸ਼ ਨੇ ਕੁਝ ਦਿਨ ਪਹਿਲਾਂ ਸਾਗਰ ਠਾਕੁਰ ਉਰਫ ਮੈਕਸਟਰਨ ਨੂੰ ਗੁਰੂਗ੍ਰਾਮ ਦੇ ਇੱਕ ਮਾਲ ਦੇ ਸਟੋਰ ਵਿੱਚ ਬੁਲਾਇਆ ਸੀ, ਅਤੇ ਉਸ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ। ਇਸ ਮਾਮਲੇ ਚ ਐਲਵਿਸ਼ ਯਾਦਵ ਦੇ ਖਿਲਾਫ ਗੁਰੂਗ੍ਰਾਮ ਦੇ ਸੈਕਟਰ-53 ਥਾਣੇ ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।ਐਲਵਿਸ਼ ਯਾਦਵ ਦੀ ਇਸ ਦਿਨ ਹੋਏਗੀ ਗੁਰੂਗ੍ਰਾਮ ਅਦਾਲਤ ਵਿੱਚ ਪੇਸ਼ੀ ਹੁਣ ਗੁਰੂਗ੍ਰਾਮ ਪੁਲਿਸ ਐਲਵਿਸ਼ ਯਾਦਵ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰੇਗੀ। ਪੀਟੀਆਈ ਦੇ ਮੁਤਾਬਕ ਗੁਰੂਗ੍ਰਾਮ ਦੇ ਸੈਕਟਰ 53 ਦੇ ਐਸਐਚਓ ਨੇ ਦੱਸਿਆ ਕਿ ਐਲਵਿਸ਼ ਯਾਦਵ ਨੂੰ 27 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਪੁਲਿਸ ਨੇ ਐਲਵਿਸ਼ ਦੇ ਖਿਲਾਫ ਗੁਰੂਗ੍ਰਾਮ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਹਰਸ਼ ਕੁਮਾਰ ਦੀ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰਦੇ ਹੋਏ ਅਰਜ਼ੀ ਦਿੱਤੀ ਸੀ। ਇਸੇ ਦੇ ਆਧਾਰ ਤੇ ਅਦਾਲਤ ਨੇ ਐਲਵਿਸ਼ ਯਾਦਵ ਨੂੰ 27 ਮਾਰਚ ਨੂੰ ਪੇਸ਼ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ 8 ਮਾਰਚ ਨੂੰ ਸਾਗਰ ਠਾਕੁਰ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਵੀਡੀਓ ਚ ਐਲਵਿਸ਼ ਯਾਦਵ ਕਈ ਲੋਕਾਂ ਦੇ ਨਾਲ ਸਟੋਰ ਚ ਦਾਖਲ ਹੋ ਕੇ ਸਾਗਰ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਹੀ ਸਾਗਰ ਠਾਕੁਰ ਨੇ ਸੈਕਟਰ 53 ਵਿੱਚ ਐਲਵਿਸ਼ ਯਾਦਵ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਐਲਵਿਸ਼ ਅਤੇ ਸਾਗਰ ਠਾਕੁਰ ਨੇ ਆਪਸ ਚ ਸੁਲ੍ਹਾ ਕਰ ਲਈ ਸੀ। ਇਸ ਤੋਂ ਬਾਅਦ ਦੋਹਾਂ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ।

Related Post