
Entertainment / Information
0
ਉੱਘੇ ਫਿਲਮ ਨਿਰਦੇਸ਼ਕ ਸੰਗੀਤ ਸਿਵਨ ਦਾ ਮੁੰਬਈ ਵਿੱਚ ਦੇਹਾਂਤ
- by Aaksh News
- May 9, 2024

ਉੱਘੇ ਫਿਲਮ ਨਿਰਦੇਸ਼ਕ ਅਤੇ ਸਿਨੇਮੈਟੋਗ੍ਰਾਫਰ ਸੰਗੀਤ ਸਿਵਨ (65) ਦਾ ਮੁੰਬਈ ’ਚ ਦਿਹਾਂਤ ਹੋ ਗਿਆ। ਫਿਲਮ ਇੰਡਸਟਰੀ ਦੇ ਸੂਤਰਾਂ ਅਨੁਸਾਰ ਸਿਵਾਨ ਨੂੰ ਬਿਮਾਰੀ ਕਾਰਨ ਮੁੰਬਈ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿਥੇ ਬੁੱਧਵਾਰ ਨੂੰ ਉਨ੍ਹਾਂਦੀ ਮੌਤ ਹੋ ਗਈ। ਉਸ ਨੇ ਮਲਿਆਲਮ ਅਤੇ ਹਿੰਦੀ ਵਿੱਚ ਲਗਪਗ 20 ਫਿਲਮਾਂ ਦਾ ਨਿਰਦੇਸ਼ਨ ਕੀਤਾ। ‘ਕਿਆ ਕੂਲ ਹੈ ਹਮ ਅਤੇ ’ਅਪਨਾ ਸਪਨਾ ਮਨੀ ਮਨੀ’ ਕੁਝ ਮਸ਼ਹੂਰ ਹਿੰਦੀ ਫਿਲਮਾਂ ਦਾ ਉਸ ਨੇ ਨਿਰਦੇਸ਼ਨ ਕੀਤਾ।