post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਡੈਮੋਕਰੇਟਿਕ ਟੀਚਰਜ਼ ਕੌਂਸਲ ਵੱਲੋਂ ਸੰਘਰਸ਼ ਦੀ ਚਿਤਾਵਨੀ

post-img

ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਡੈਮੋਕਰੇਟਿਕ ਟੀਚਰਜ਼ ਕੌਂਸਲ ਵੱਲੋਂ ਸੰਘਰਸ਼ ਦੀ ਚਿਤਾਵਨੀ ਪਟਿਆਲਾ, 6 ਮਈ : ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਡੈਮੋਕਰੇਟਿਕ ਟੀਚਰਜ਼ ਕੌਂਸਲ (ਡੀ.ਟੀ.ਸੀ.) ਗਰੁੱਪ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ਢੀ ਪ੍ਰਧਾਨਗੀ ਡਾ. ਨਿਸ਼ਾਨ ਸਿੰਘ ਦਿਉਲ ਨੇ ਕੀਤੀ ਅਤੇ ਅਧਿਆਪਕਾਂ ਨੂੰ ਦਰਪੇਸ਼ ਚੁਣੌਤੀਆਂ ਦੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਗਰੁੱਪ ਨੇ ਸਾਂਝੇ ਤੌਰ ਉੱਤੇ ਫੈਸਲਾ ਕੀਤਾ ਕਿ ਅਧਿਆਪਕਾਂ ਦੀ ਪ੍ਰੋਮੋਸ਼ਨ ਜੋ ਕਿ ਲੰਮੇ ਸਮੇਂ ਤੋਂ ਲਟਕੀ ਹੋਈ ਹੈ ਵਾਈਸ ਚਾਂਸਲਰ ਵੱਲੋਂ ਤਰਜੀਹੀ ਤੌਰ ਉੱਤੇ ਕੀਤੀ ਜਾਵੇ ਅਤੇ ਸਭ ਤੋਂ ਪੁਰਾਣੀ ਫਾਇਲਾਂ ਨੂੰ ਤਰਜੀਹ ਢੇ ਆਧਾਰ ਉੱਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਤਰੱਕੀ ਦਿੱਤੀ ਜਾਵੇ ਨਾ ਕਿ ‘ਪਿਕ ਐਂਡ ਚੂਜ’ ਕਰਕੇ ਕੀਤਾ ਜਾਵੇ। ਇਸ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਦੇ 30 ਅਪ੍ਰੈਲ ਨੂੰ ਸਥਾਪਨਾ ਦਿਵਸ ਮੌਕੇ ਵਾਈਸ ਚਾਂਸਲਰ ਦੀ ਗ਼ੈਰ ਹਾਜ਼ਰੀ ਦੀ ਵੀ ਸ਼ਖਤ ਸ਼ਬਦਾਂ ਵਿੱਚ ਵਿੱਚ ਨਿਖੇਧੀ ਕੀਤੀ। ਮੀਟਿੰਗ ਵਿੱਚ ਡੀ.ਟੀ.ਸੀ. ਦੇ ਕੋ ਕਨਵੀਨਰ ਡਾ. ਨਿਰਮਲ ਸਿੰਘ ਨੇ ਪੰਜਾਬ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪੱਕਾ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਜਾਵੇ ਕਿਉਂਕਿ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਵਾਈਸ ਚਾਂਸਲਰ ਤੋਂ ਬਿਨਾਂ ਚੱਲ ਰਹੀ ਹੈ। ਪੱਕੇ ਵਾਈਸ ਚਾਂਸਲਰ ਦੇ ਨਾ ਲਾਉਣ ਕਰਕੇ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਹੋਰ ਅਕਦਮਿਕ ਮਸਲੇ ਲਟਕੇ ਹੋਏ ਹਨ, ਇਸਦੇ ਨਾਲ਼ ਹੀ ਪ੍ਰਬੰਧਕੀ ਮਾਹੌਲ ਚਰਮਰਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਚੰਗੇ ਫੈਸਲਿਆਂ ਦੀ ਅਣਹੋਂਦ ਕਰਕੇ ਮਾਣਯੋਗ ਅਦਾਲਤ ਨੇ ਰਜਿਸਟਰਾਰ ਦੀ ਤਨਖ਼ਾਹ ਵੀ ਕੋਰਟ ਕੇਸ ਵਿੱਚ ਅਟੈਚ ਕਰ ਦਿੱਤੀ। ਅਧਿਆਪਕਾਂ ਨੇ ਵਿਚਾਰ-ਵਟਾਂਦਰਾ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਦਾ ਪ੍ਰਚਾਰ ਪੂਰੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ, ਪਰ ਪੰਜਾਬੀ ਯੂਨੀਵਰਸਿਟੀ ਨੂੰ ਬਿਨ੍ਹਾਂ ਵਾਈਸ ਚਾਂਸਲਰ ਤੋਂ ਹੀ ਚਲਾਉਣਾ ਚਾਹੁੰਦੀ ਹੈ ਜੋ ਕਿ ਇੱਕ ਕੋਝਾ ਮਜ਼ਾਕ ਹੈ । ਅੰਤ ਵਿੱਚ ਡਾ. ਸੁਖਜਿੰਦਰ ਬੁੱਟਰ ਨੇ ਅਧਿਆਪਕਾਂ ਦਾ ਮੀਟਿੰਗ ਵਿੱਚ ਹਾਜ਼ਿਰ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇ ਛੇਤੀ ਹੀ ਪੰਜਾਬੀ ਯੂਨੀਵਰਸਿਟੀ ਵਿੱਚ ਪੱਕਾ ਵਾਈਸ-ਚਾਂਸਲਰ ਨਹੀਂ ਲਾਇਆ ਜਾਂਦਾ ਤਾਂ ਡੈਮੋਕਰੇਟਿਕ ਟੀਚਰਜ਼ ਕੌਂਸਲ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Related Post