

ਐਨਫੋਰਸਮੈਂਟ ਡਾਇਰੈਕਟੋਰੇਟ ਵਿਚ ਰਹੇ ਅਧਿਕਾਰੀ ਨੇ ਦਿੱਤਾ ਅਸਤੀਫਾ ਦਿੱਲੀ, 19 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਿਚ ਰਹੇ ਅਧਿਕਾਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੌਣ ਹੈ ਇਹ ਈ. ਡੀ. ਅਧਿਕਾਰੀ ਕੇਂਦਰੀ ਜਾਂਚ ਏਜੰਸੀ ਈ. ਡੀ. ਦੇ ਜਿਸ ਅਧਿਕਾਰੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਇਹ ਉਹ ਅਧਿਕਾਰੀ ਹੈ ਜਿਸਨੇ ਕਦੇ ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਵਰਗੇ ਦੋ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਈ. ਡੀ. ਅਧਿਕਾਰੀ ਕਪਿਲ ਰਾਜ ਨੇ ਲਗਭਗ 16 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਅਸਤੀਫਾ ਦਿੱਤਾ ਹੈ।ਦੱਸਣਯੋਗ ਹੈ ਕਿ ਕਪਿਲ ਰਾਜ ਦੇ ਅਸਤੀਫੇ ਨੂੰ ਵਿੱਤ ਮੰਤਰਾਲੇ ਵਲੋਂ ਜਾਰੀ ਇੱਕ ਆਦੇਸ਼ ਮੁਤਾਬਕ ਭਾਰਤ ਦੇ ਰਾਸ਼ਟਰਪਤੀ ਵਲੋਂ ਵੀ ਮਨਜ਼ੂਰ ਕਰ ਲਿਆ ਗਿਆ ਹੈ। ਅਸਤੀਫਾ ਦੇਣ ਵਾਲੇ ਬਾਕੀ ਹਨ ਹਾਲੇ 15 ਸਾਲ ਮੌਜੂਦਾ ਸਮੇਂ ਵਿਚ ਜੀ. ਐਸ. ਟੀ. (ਇੰਟੈਲੀਜੈਂਸ) ਵਿਖੇ ਵਧੀਕ ਕਮਿਸ਼ਨਰ ਤਾਇਨਾਤ ਕਪਿਲ ਰਾਜ ਦੀ ਨੌਕਰੀ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ ਰਿਟਾਇਰਮੈਂਟ ਮੁਤਾਬਕ ਹਾਲੇ ਵੀ 15 ਸਾਲ ਬਾਕੀ ਹਨ। ਕਪਿਲ ਰਾਜ 2009 ਬੈਚ ਦੇ ਆਈ. ਆਰ. ਐਸ. ਦੇ 45 ਸਾਲਾ ਅਧਿਕਾਰੀ ਹਨ। ਕਪਿਲ ਰਾਜ ਦੇ ਰਿਟਾਇਰਮੈਂਟ ਨੂੰ ਪਏ ਡੇਢ ਦਹਾਕੇ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਸਤੀਫਾ ਦੇਣ ਦਾ ਕਾਰਨ ਸੂਤਰਾਂ ਮੁਤਾਬਕ ਨਿਜੀ ਦੱਸਿਆ ਜਾ ਰਿਹਾ ਹੈ।